ਪੁਲਵਾਮਾ ਹਮਲਾ : ਸੰਸਦ 'ਚ ਸਰਬ ਪਾਰਟੀ ਮੀਟਿੰਗ ਅੱਜ (ਪੜ੍ਹੋ 16 ਫਰਵਰੀ ਦੀਆਂ ਖਾਸ ਖਬਰਾਂ)
Saturday, Feb 16, 2019 - 08:35 AM (IST)
ਨਵੀਂ ਦਿੱਲੀ— ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਪੂਰਾ ਦੇਸ਼ ਹੈਰਾਨ ਹੈ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋਏ ਗਏ। ਦੇਸ਼ ਦੇ ਸਾਰੇ ਰਾਜਨੀਤਕ ਦਲਾਂ ਨੇ ਇਕ ਸੁਰ 'ਚ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਇਸ ਹਮਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਸਵੇਰੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਮੀਟਿੰਗ ਹੋਈ। ਜਿਸ 'ਚ ਕਈ ਅਹਿਮ ਫੈਸਲੇ ਗਏ। ਇਸ ਬੈਠਕ 'ਚ ਇਕ ਸਰਬ ਪਾਰਟੀ ਮੀਟਿੰਗ ਸੱਦਣ 'ਤੇ ਵੀ ਸਹਿਮਤੀ ਬਣੀ ਹੈ ਜੋ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਅੱਜ ਸਵੇਰੇ 11 ਵਜੇ ਸੰਸਦ ਭਵਨ ਦੀ ਲਾਇਬ੍ਰੇਰੀ 'ਚ ਹੋਵੇਗੀ।
ਅੱਜ ਸ਼ਹੀਦਾਂ ਦਾ ਹੋਵੇਗਾ ਅੰਤਿਮ ਸੰਸਕਾਰ
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦਾ ਅੱਜ ਆਪਣੇ-ਆਪਣੇ ਜੱਦੀ ਪਿੰਡ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦਾਂ ਦੇ ਅੰਤਿਮ ਸੰਸਕਾਰ 'ਚ ਕੇਂਦਰੀ ਮੰਤਰੀ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਸੁੱਕਰਵਾਰ ਨੂੰ ਸੀ.ਆਰ.ਪੀ.ਐੱਫ. ਦੇ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਨੂੰ ਸ਼੍ਰੀਨਗਰ ਤੋਂ ਸੀ-17 ਗਲੋਬਲ ਹਵਾਈ ਜਹਾਜ਼ ਤੋਂ ਦਿੱਲੀ ਲਿਆਂਦਾ ਗਿਆ।
ਮੋਦੀ ਮਹਾਰਾਸ਼ਟਰ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਯਵਤਮਾਲ ਤੇ ਧੁਲੇ ਜ਼ਿਲੇ ਦਾ ਦੌਰਾ ਕਰਨਗੇ ਤੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਵਿਦਰਭ ਦੇ ਯਵਤਮਾਲ 'ਚ ਪੀ.ਐਮ. ਮੋਦੀ ਆਦੀਵਾਸੀ ਵਿਦਿਆਰਥੀਆਂ ਲਈ ਏਕਲਵਯ ਮਾਡਲ ਰਿਹਾਇਸ਼ੀ ਯੂਨੀਵਰਸਿਟੀ ਦਾ ਉਦਘਾਟਨ ਕਰਨਗੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ ਬਣਾ ਗਏ ਘਰਾਂ ਦੀ ਚਾਭੀਆਂ ਵੀ ਲਾਭਪਾਤਰਾਂ ਨੂੰ ਸੌਂਪਣਗੇ।
ਰਾਹੁਲ ਗਾਂਧੀ ਅੱਜ ਬਸਤਰ ਦੌਰੇ 'ਤੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਇਕ ਦਿਨਾਂ ਦੌਰੇ 'ਤੇ ਬਸਤਰ ਪਹੁੰਚ ਰਹੇ ਹਨ। ਇਥੇ ਇਕ ਵੱਡੀ ਆਦੀਵਾਸੀ ਕਿਸਾਨ ਅਧਿਕਾਰ ਸਮਾਗਮ 'ਚ ਸ਼ਾਮਲ ਹੋਣਗੇ ਤੇ ਇਥੇ ਟਾਟਾ ਸਟੀਲ ਪਲਾਂਟ ਲਈ ਐਕੁਆਇਰ ਜ਼ਮੀਨ ਦੇ ਪ੍ਰਭਾਵਿਤ 1707 ਕਿਸਾਨਾਂ ਨੂੰ ਐਕੁਆਇਰ 4359 ਏਕੜ ਜ਼ਮੀਨ ਦੇ ਦਸਤਾਵੇਜ਼ ਸੌਂਪਣਗੇ।
ਮਿਸ਼ੇਲ ਦੀ ਜ਼ਮਾਨਤ ਬਾਰੇ ਫੈਸਲਾ ਅੱਜ
3600 ਕਰੋੜ ਰੁਪਏ ਦੇ ਅਗਸਤਾ ਵੈਸਟ ਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ 'ਚ ਕਥਿਤ ਘਪਲੇ ਮਾਮਲੇ 'ਚ ਗ੍ਰਿਫਤਾਰ ਮਿਸ਼ੇਲ ਦੀ ਜ਼ਮਾਨਤ 'ਤੇ ਅੱਜ ਫੈਸਲਾ ਸੁਣਾਇਆ ਜਾ ਸਕਦਾ ਹੈ। ਮਿਸ਼ੇਲ ਨੂੰ ਪਿਛਲੇ ਸਾਲ 22 ਦਸੰਬਰ ਨੂੰ ਈ.ਡੀ. ਨੇ ਗ੍ਰਿਫਤਾਰ ਕੀਤਾ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸ਼੍ਰੀਲੰਕਾ ਬਨਾਮ ਦੱਖਣੀ ਅਫਰੀਕਾ (ਪਹਿਲਾ ਟੈਸਟ ਮੈਚ, ਚੌਥਾ ਦਿਨ)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਦੂਸਰਾ ਵਨ ਡੇ ਮੈਚ)
ਕ੍ਰਿਕਟ : ਈਰਾਨੀ ਕੱਪ ਕ੍ਰਿਕਟ ਟੂਰਨਾਮੈਂਟ-2019
ਵਾਲੀਬਾਲ : ਪ੍ਰੋ ਵਾਲੀਬਾਲ ਲੀਗ-2019
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19.