SC/ST ਮੁੜ ਵਿਚਾਰ ਪਟੀਸ਼ਨ ''ਤੇ ਫੈਸਲਾ ਅੱਜ (ਪੜ੍ਹੋ 13 ਸਤੰਬਰ ਦੀਆਂ ਖਾਸ ਖਬਰਾਂ)

Friday, Sep 13, 2019 - 02:13 AM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਅਨੁਸੁਚਿਤ ਜਾਤੀ/ਅਨੁਸੁਚਿਤ ਜਨਜਾਤੀ ਕਾਨੂੰਨ ਦੇ ਤਹਿਤ ਗ੍ਰਿਫਤਾਰੀ ਦੇ ਪ੍ਰਬੰਧਾਂ ਨੂੰ ਕਥਿਤ ਤੌਰ 'ਤੇ ਕਮਜ਼ੋਰ ਕਰਨ ਵਾਲੇ 20 ਮਾਰਚ, 2018 ਦੇ ਆਪਣੇ ਫੈਸਲੇ ਨੂੰ ਲੈ ਕੇ ਕੇਂਦਰ ਦੀ ਮੁੜ ਵਿਚਾਰ ਪਟੀਸ਼ਨ 'ਤੇ ਅੱਜ ਫੈਸਲਾ ਸੁਣਾਵੇਗਾ। ਜੱਜ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਫੈਸਲਾ ਸੁਣਾਏਗੀ।

ਕਾਂਗਰਸ ਸ਼ਾਸਿਤ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੀ ਸੋਨੀਆ ਗਾਂਧੀ
ਮੱਧ ਪ੍ਰਦੇਸ਼, ਰਾਜਸਥਾਨ ਤੇ ਪੰਜਾਬ 'ਚ ਕਾਂਗਰਸ ਨੇਤਾਵਾਂ ਵਿਚਾਲੇ ਆਪਸੀ ਟਕਰਾਅ ਦੀਆਂ ਖਬਰਾਂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸ਼ੁੱਕਰਵਾਰ ਨੂੰ ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੀ।

ਯੋਗੀ ਆਦਿਤਿਆਨਾਥ ਦੋ ਦਿਨਾਂ ਦੌਰੇ 'ਤੇ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੋ ਦਿਨਾਂ ਦੌਰੇ 'ਤੇ ਚਿੱਤਰਕੂਟ ਆ ਰਹੇ ਹਨ। ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ 13 ਸਤੰਬਰ ਨੂੰ ਇਥੇ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਇਸ ਦੌਰੇ ਦੌਰਾਨ ਕਈ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਰੱਖਣਗੇ।

ਅੱਜ ਤੋਂ ਦੋ ਦਿਨਾਂ ਦੌਰੇ 'ਤੇ ਕਲਰਾਜ ਮਿਸ਼ਰ
ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਅੱਜ ਸਵੇਰੇ ਸੂਬਾਈ ਹਵਾਈ ਮਾਰਗ ਰਾਹੀਂ ਦੋ ਦਿਨਾਂ ਦੌਰੇ 'ਤੇ ਦਿੱਲੀ ਜਾਣਗੇ। ਮਿਸ਼ਰ ਜੈਪੁਰ ਤੋਂ ਸਵੇਰੇ ਸਾਢੇ ਅੱਠ ਵਜੇ ਸੂਬਾਈ ਜਹਾਜ਼ ਰਾਹੀਂ ਰਵਾਨਾ ਹੋਣਗੇ। 11 ਵਜੇ ਉਹ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮੁਲਾਕਾਤ ਕਰਨਗੇ।

ਮੁਜ਼ੱਫਰਾਬਾਦ ਦਾ ਦੌਰਾ ਕਰਨਗੇ ਪਾਕਿ ਪ੍ਰਧਾਨ ਮੰਤਰੀ
ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ 'ਚ ਜਨਤਕ ਸੰਬੋਧਨ ਦੌਰਾਨ ਕਸ਼ਮੀਰ ਨੂੰ ਲੈ ਕੇ ਨੀਤੀਗਤ ਬਿਆਨ ਦੇਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਫੁੱਟਬਾਲ : ਯੂ. ਈ. ਐੱਫ. ਏ. ਯੂਰੋ 2020 ਕੁਆਲੀਫਾਇੰਗ
ਕ੍ਰਿਕਟ : ਇੰਗਲੈਂਡ ਬਨਾਮ ਆਸਟ੍ਰੇਲੀਆ (5ਵਾਂ ਟੈਸਟ, ਪਹਿਲਾ ਦਿਨ)
ਕਬੱਡੀ : ਪ੍ਰੋ ਕਬੱਡੀ ਲੀਗ-2019


Inder Prajapati

Content Editor

Related News