ਅੱਜ ਅਖਿਲੇਸ਼ ਤੇ ਮਾਇਆਵਤੀ ਕਰਨਗੇ ਪ੍ਰੈਸ ਕਾਨਫਰੰਸ (ਪੜ੍ਹੋ 12 ਜਨਵਰੀ ਦੀਆਂ ਖਾਸ ਖਬਰਾਂ)

Saturday, Jan 12, 2019 - 02:28 AM (IST)

ਅੱਜ ਅਖਿਲੇਸ਼ ਤੇ ਮਾਇਆਵਤੀ ਕਰਨਗੇ ਪ੍ਰੈਸ ਕਾਨਫਰੰਸ (ਪੜ੍ਹੋ 12 ਜਨਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ— ਅੱਜ ਦੇਸ਼ ਦੀ ਰਾਜਨੀਤੀ 'ਚ ਭੂਚਾਲ ਆ ਸਕਦਾ ਹੈ। ਅੱਜ ਦੁਪਹਿਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਸੰਯੁਕਤ ਰੂਪ ਨਾਲ ਪ੍ਰੈਸ ਕਾਨਫਰੰਸ ਕਰਨਗੇ। ਇਸ ਦੌਰਾਨ ਲੋਕ ਸਭਾ ਚੋਣਾਂ 'ਚ ਦੋਹਾਂ ਪਾਰਟੀਆਂ ਦੇ ਗਠਜੋੜ ਦਾ ਵੀ ਐਲਾਨ ਹੋ ਸਕਦਾ ਹੈ।

ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨਗੇ ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਕੇਂਦਰੀ ਸੜਕ ਤੇ ਆਵਾਜਾਈ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਉੱਤਰ ਪ੍ਰਦੇਸ਼ 'ਚ ਚੱਲ ਰਹੇ ਨੈਸ਼ਨਲ ਹਾਈਵੇ, ਐਕਸਪ੍ਰੈਸ-ਵੇ ਦੇ ਨਿਰਮਾਣ ਨਾਲ ਸਬੰਧਿਤ ਹੋਰ ਨਵੇਂ ਰਾਜ ਮਾਰਗਾਂ ਦੇ ਸਬੰਧ 'ਚ ਚਰਚਾ ਸੰਭਵ ਹੈ।

ਭਾਜਪਾ ਦੇ 'ਮਿਸ਼ਨ 2019' ਦਾ ਦੂਜਾ ਦਿਨ
ਦਿੱਲੀ ਦੇ ਰਾਮਲੀਲਾ ਗ੍ਰਾਊਂਡ 'ਚ ਚੱਲ ਰਹੀ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਕਰਾਂ ਨੂੰ ਸੰਬੋਧਿਤ ਕਰਨਗੇ ਤੇ ਨਾਲ ਹੀ 2019 'ਚ ਹੋਣ ਵਾਲੇ ਲੋਕ ਸਭਾ ਚੋਣ ਲਈ ਜਿੱਤ ਦਾ ਮੰਤਰ ਦੇਣਗੇ। ਪਰਿਸ਼ਦ ਬੈਠਕ ਦੇ ਸਮਾਪਤੀ ਭਾਸ਼ਣ ਦੇ ਸੰਬੋਧਨ 'ਚ ਪੀ.ਐੱਮ. ਮੋਦੀ ਵਰਕਰਾਂ ਨੂੰ ਲੋਕ ਸਭਾ ਚੋਣ 'ਚ ਜਾਣ ਲਈ ਇਕ ਨਵਾਂ ਨਾਅਰਾ ਵੀ ਦੇ ਸਕਦੇ ਹਨ।

ਅੱਜ ਦੇਸ਼ ਮਨਾਏਗਾ 'ਯੂਵਾ ਦਿਵਸ'
ਅਮਰੀਕਾ ਦੇ ਸ਼ਿਕਾਗੋ 'ਚ ਹੋਈ ਧਰਮ ਸਭਾ 'ਚ ਆਪਣੇ ਧਾਰਾ ਪ੍ਰਵਾਹ ਭਾਸ਼ਣ ਕਾਰਨ ਅੰਤਰਰਾਸ਼ਟਰੀ ਸੁਰਖੀਆਂ 'ਚ ਆਏ ਭਾਰਤੀ ਸੰਨਿਆਸੀ ਸਵਾਮੀ ਵਿਵੇਕਾਨੰਦ ਦੀ ਅੱਜ ਜਯੰਤੀ ਹੈ। ਇਹ ਦਿਨ ਪੂਰੇ ਦੇਸ਼ 'ਚ 'ਯੂਵਾ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ।

ਹਾਰਦਿਕ ਪਟੇਲ ਵਾਰਾਣਸੀ ਦੌਰੇ 'ਤੇ
ਹਾਰਦਿਕ ਪਟੇਲ ਅੱਜ ਵਾਰਾਣਸੀ ਦੌਰੇ 'ਤੇ ਜਾਣਗੇ। ਇਸ ਦੌਰਾਨ ਉਹ ਇਥੇ ਲੋਕਾਂ ਨਾਲ ਮੁਲਾਕਾਤ ਕਰਨਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਨੂੰ ਸਪਾ-ਬਸਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੋਕ ਸਭਾ ਚੋਣ 'ਚ ਉਤਾਰ ਸਕਦੀ ਹੈ।

ਤਿੰਨ ਦਿਨ ਬੰਦ ਰਹਿਣਗੇ ਬੈਂਕ
ਹਾਲ ਹੀ 'ਚ ਦੋ ਦਿਨ ਦੀ ਹੜਤਾਲ ਤੋਂ ਬਾਅਦ ਖੁੱਲ੍ਹੇ ਬੈਂਕਾਂ 'ਚ ਇਕ ਵਾਰ ਫਿਰ ਸ਼ਨੀਵਾਰ ਤੋਂ ਸੋਮਵਾਰ ਤਕ ਬੰਦ ਰਹਿਣਗੇ। ਦੱਸ ਦਈਏ ਕਿ ਅੱਜ ਸਵਾਮੀ ਵਿਵੇਕਾਨੰਦ ਦੀ ਜਯੰਤੀ ਹੈ ਤੇ ਨਾਲ ਹੀ ਮਹੀਨੇ ਦਾ ਦੂਜਾ ਸ਼ਨੀਵਾਰ ਹੈ, ਉਸ ਦੇ ਅਗਲੇ ਦਿਨ ਐਤਵਾਰ ਹੈ ਤੇ 14 ਜਨਵਰੀ ਨੂੰ ਮੱਕਰ ਸੰਕ੍ਰਾਂਤੀ ਹੈ ਜਿਸ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਪਹਿਲਾ ਵਨ ਡੇ)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਤੀਜਾ ਟੈਸਟ ਮੈਚ, ਦੂਜਾ ਦਿਨ)
ਖੇਲੋ ਇੰਡੀਆ ਯੂਥ ਗੇਮਸ-2019
ਬੈਡਮਿੰਟਨ : ਪ੍ਰੀਮੀਅਰ ਬੈਡਮਿੰਟਨ ਲੀਗ-2018/19


author

Inder Prajapati

Content Editor

Related News