ਅੱਜ ਜੰਮੂ-ਕਮਸ਼ੀਰ ਤੋਂ ਤਿੰਨ ਨੇਤਾਵਾਂ ਨੂੰ ਕੀਤਾ ਜਾਵੇਗਾ ਰਿਹਾਅ (ਪੜ੍ਹੋ 10 ਅਕਤੂਬਰ ਦੀਆਂ ਖਾਸ ਖਬਰਾਂ)

Thursday, Oct 10, 2019 - 02:20 AM (IST)

ਅੱਜ ਜੰਮੂ-ਕਮਸ਼ੀਰ ਤੋਂ ਤਿੰਨ ਨੇਤਾਵਾਂ ਨੂੰ ਕੀਤਾ ਜਾਵੇਗਾ ਰਿਹਾਅ (ਪੜ੍ਹੋ 10 ਅਕਤੂਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਜੰਮੂ-ਕਸ਼ਮੀਰ ਪ੍ਰਸ਼ਾਸਨ ਸੂਬੇ ਦਾ ਵਿਸ਼ੇਸ਼ ਦਰਜਾ ਪੰਜ ਅਗਸਤ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਹਿਰਾਸਤ 'ਚ ਲਏ ਗਏ ਤਿੰਨ ਨੇਤਾਵਾਂ ਨੂੰ ਅੱਜ ਰਿਹਾਅ ਕਰੇਗਾ। ਅਧਿਕਾਰੀਆਂ ਨੇ ਬੁੱਧਵਾਰ ਰਾਤ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯਾਵਰ ਮੀਰ, ਨੂਰ ਮੁਹੰਮਦ ਅਤੇ ਸ਼ੋਇਬ ਲੋਨ ਨੂੰ ਇਕ ਹਲਫਨਾਮੇ 'ਤੇ ਦਸਤਖਤ ਕਰਨ ਸਣੇ ਵੱਖ-ਵੱਖ ਆਧਾਰ 'ਤੇ ਰਿਹਾਅ ਕੀਤਾ ਜਾਵੇਗਾ।

ਅਮਿਤ ਸ਼ਾਹ ਚਾਰ ਜਨ ਸਭਾਵਾਂ ਨੂੰ ਕਰਨਗੇ ਸੰਬੋਧਿਤ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ ਪਾਰਟੀ ਦੇ ਪੱਖ 'ਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਉਹ ਸਾਂਗਲੀ, ਸੋਲਾਪੁਰ, ਉਸਮਾਨਾਬਾਦ ਅਤੇ ਲਾਤੂਰ 'ਚ ਜਨ ਸਭਾ ਕਰਨਗੇ। ਇਸ ਤੋਂ ਇਲਾਵਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨਾਂਦੇੜ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਮਹਾਰਾਸ਼ਟਰ 'ਚ 21 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਿੰਗ ਹੋਵੇਗੀ।

ਅੱਜ ਤੋਂ ਜੀਓ ਤੋਂ ਕਾਲਿੰਗ 'ਤੇ ਲੱਗੇਗਾ ਚਾਰਜ
ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਯੂਜ਼ਰਸ ਤੋਂ ਕਿਸੇ ਹੋਰ ਕੰਪਨੀ ਦੇ ਨੈੱਟਵਰਕ 'ਤੇ ਕਾਲ ਕਰਨ 'ਤੇ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਲੈਣ ਦਾ ਐਲਾਨ ਕੀਤਾ ਹੈ। ਭਾਵ ਜੀਓ ਦੇ ਯੂਜ਼ਰਸ ਵੱਲੋਂ ਵਿਰੋਧੀ ਏਅਰਟੈਲ ਅਤੇ ਵੋਡਾਫੋਨ ਆਇਡੀਆ ਦੇ ਨੈੱਟਵਰਕ 'ਤੇ ਕਾਲ ਲਈ ਉਨ੍ਹਾਂ ਤੋਂ ਛੇ ਪੈਸੇ ਪ੍ਰਤੀ ਮਿੰਟ ਦਾ ਚਾਰਚ ਲਿਆ ਜਾਵੇਗਾ।

ਈ.ਯੂ. ਮੁਖੀ ਨਾਲ ਮਿਲਣਗੇ ਵਾਰਤਾਕਾਰ ਮਾਇਕਲ ਬਰਨੀਅਰ
ਬ੍ਰਿਟੇਨ ਦੇ ਬ੍ਰੈਗਜਿਟ ਮੰਤਰੀ ਸਟੀਵ ਬਾਰਕਲੇ ਅੱਜ ਬ੍ਰਸੇਲਸ 'ਚ ਯੂਰੋਪੀ ਸੰਘ (ਈ.ਯੂ.) ਦੇ ਮੁਖੀ ਵਾਰਤਾਕਾਰ ਮਾਇਕਲ ਬਰਨੀਅਰ ਨਾਲ ਮੁਲਾਕਾਤ ਕਰਨਗੇ। ਈ.ਯੂ. ਤੋਂ ਬ੍ਰਿਟੇਨ ਦੇ ਬਾਹਰ ਹੋਣ 'ਤੇ ਹੋ ਰਹੀ ਗੱਲਬਾਤ ਅਹਿਮ ਪੱਧਰ 'ਤੇ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬੁਲਾਰਾ ਨੇ ਬੁੱਧਵਾਰ ਨੂੰ ਕਿਹਾ, 'ਉਹ ਇਕ ਹਫਤੇ ਦੀ ਤਕਨੀਕੀ ਵਾਰਤਾ ਤੋਂ ਬਾਅਦ ਸਥਿਤੀ 'ਤੇ ਚਰਚਾ ਕਰਨਗੇ।'

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਦੂਜਾ ਟੈਸਟ, ਪਹਿਲਾ ਦਿਨ)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2019-20
ਕਬੱਡੀ : ਪ੍ਰੋ. ਕਬੱਡੀ ਲੀਗ 2019


author

Inder Prajapati

Content Editor

Related News