ਸਰਕਾਰ ਬਣਾਉਣ ਲਈ ਰਾਜਪਾਲ ਕੋਲ ਦਾਅਵਾ ਪੇਸ਼ ਕਰਨਗੇ ਕਮਲਨਾਥ (ਪੜੋ 14 ਦਸੰਬਰ ਦੀਆਂ ਖਾਸ ਖਬਰਾਂ)

Friday, Dec 14, 2018 - 02:01 AM (IST)

ਸਰਕਾਰ ਬਣਾਉਣ ਲਈ ਰਾਜਪਾਲ ਕੋਲ ਦਾਅਵਾ ਪੇਸ਼ ਕਰਨਗੇ ਕਮਲਨਾਥ (ਪੜੋ 14 ਦਸੰਬਰ ਦੀਆਂ ਖਾਸ ਖਬਰਾਂ)

ਜਲੰਧਰ, (ਵੈਬ ਡੈਸਕ)- ਮੱਧ ਪ੍ਰਦੇਸ਼ 'ਚ ਕਾਂਗਰਸ ਵਲੋਂ ਆਪਣੇ ਵਿਧਾਇਕਾਂ ਦਾ ਸਮਰਥਣ ਲੈ ਕੇ ਕਮਲਨਾਥ ਸ਼ੁਕਰਵਾਰ ਨੂੰ ਆਪਣੀ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ। ਉਹ ਅੱਜ ਮੱਧ ਪ੍ਰਦੇਸ਼ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕਮਲਨਾਥ ਦੇ ਨਾਮ 'ਤੇ ਮੁੱਖ ਮੰਤਰੀ ਦੇ ਅਹੁਦੇ ਲਈ ਮੋਹਰ ਲਗਾਈ ਗਈ ਸੀ। ਜਿਸ ਪਿੱਛੋਂ ਮੱਧ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਦਲ ਦੀ ਬੈਠਕ 'ਚ ਕਮਲਨਾਥ ਨੂੰ ਆਪਣਾ ਆਗੂ ਚੁਣ ਲਿਆ ਗਿਆ ਸੀ। 

ਕੌਣ ਬਣੇਗਾ ਰਾਜਸਥਾਨ ਦਾ ਸੀ. ਐੱਮ., ਆਵੇਗਾ ਫੈਸਲਾ

ਰਾਜਸਥਾਨ 'ਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਣ ਪਿੱਛੋਂ ਸੂਬੇ ਦੇ ਮੁੱਖ ਮੰਤਰੀ ਅਹੁਦੇ 'ਤੇ ਕਾਂਗਰਸ ਹਾਈਕਮਾਂਡ ਕਿਸ ਆਗੂ ਦੇ ਨਾਮ 'ਤੇ ਮੌਹਰ ਲਗਾਉਂਦੀ ਹੈ, ਇਸ ਦਾ ਪਤਾ ਅੱਜ ਚੱਲ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣ ਜਿੱਤਣ ਤੋਂ ਬਾਅਦ ਰਾਜਸਥਾਨ ਤੋਂ ਅਸ਼ੋਕ ਗਹਿਲੋਤ ਅਤੇ ਸਚੀਨ ਪਾਇਲਟ ਮੁੱਖ ਮੰਤਰੀ ਬਣਨ ਲਈ ਹਾਈਕਮਾਂਡ ਅੱਗੇ ਆਪੋ-ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਜਿਸ ਸੰਬੰਧੀ ਦੁਪਹਿਰ ਨੂੰ ਰਾਹੁਲ ਗਾਂਧੀ ਸਚੀਨ ਤੇ ਗਹਿਲੋਤ ਨਾਲ ਬੈਠਕ ਕਰਨਗੇ। ਇਸ ਬੈਠਕ ਦੌਰਾਨ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਨਾਮ ਦਾ ਐਲਾਣ ਕੀਤੇ ਜਾਣ ਦੀ ਸੰਭਾਵਨਾ ਹੈ।

ਪੰਜਾਬ ਕੈਬਨਿਟ ਦਾ ਸਰਦ ਰੁੱਤ ਸੈਸ਼ਨ ਹੋਵੇਗਾ ਸਮਾਪਤ

ਪੰਜਾਬ ਕੈਬਨਿਟ ਦਾ ਸਰਦ ਰੁੱਤ ਸੈਸ਼ਨ ਅੱਜ ਸਮਾਪਤ ਹੋ ਜਾਵੇਗਾ। ਵੀਰਵਾਰ ਨੂੰ ਸ਼ੁਰੂ ਹੋਇਆ ਇਹ ਸੈਸ਼ਨ ਉਂਝ ਤਾਂ 15 ਦਸੰਬਰ ਤਕ ਚਲਣਾ ਸੀ, ਪਰ ਵੀਰਵਾਰ ਨੂੰ ਇਸ ਸੈਸ਼ਨ ਦੀ ਸਮਾਂ ਹੱਦ ਘੱਟ ਕਰਕੇ 14 ਦਸੰਬਰ ਤੱਕ ਕਰ ਦਿੱਤੀ ਗਈ ਹੈ। ਇਸ ਸੈਸ਼ਨ ਦੌਰਾਨ ਅੱਜ ਕਈ ਬਿੱਲ ਪਾਸ ਹੋਣ ਦੀ ਵੀ ਉਮੀਦ ਹੈ। 

ਅਕਾਲੀ ਦਲ ਮਨਾਵੇਗਾ ਸਥਾਪਨਾ ਦਿਵਸ

ਸ਼੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ ਨੂੰ ਸੂਬੇ ਭਰ 'ਚ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੁੱਖ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਮਗ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਹੋਰ ਸਿੱਖ ਆਗੂ ਸ਼ਮੂਲੀਅਤ ਕਰ ਰਹੇ ਹਨ। ਪਾਰਟੀ ਵਲੋਂ ਸਥਾਪਨਾ ਦਿਵਸ 20 ਸਾਲ ਬਾਅਦ ਮਨਾਇਆ ਜਾ ਰਿਹਾ ਹੈ।

ਬਾਗੀ ਅਕਾਲੀ ਕਰਨਗੇ ਨਵੀਂ ਪਾਰਟੀ ਦਾ ਰਸਮੀ ਐਲਾਣ

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਅਕਾਲੀ 14 ਦਸੰਬਰ ਨੂੰ ਆਪਣੀ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕਰਨਗੇ। ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਏ ਸੀਨੀਅਰ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਬੀਤੇ ਦਿਨੀਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ, ਜਿਸ ਦੇ ਨਾਮ ਦਾ ਐਲਾਨ ਸ਼ੁਕਰਵਾਰ ਨੂੰ ਕੀਤਾ ਜਾ ਰਿਹਾ ਹੈ।

ਖੇਡ

ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਸਰਾ ਟੈਸਟ, ਪਹਿਲਾ ਦਿਨ) 
ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਸ ਬੈੱਡਮਿੰਟਨ ਟੂਰਨਾਮੈਂਟ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018


author

Inder Prajapati

Content Editor

Related News