ਪਟਿਆਲਾ ਦੀਆਂ ਪੰਜ ਬ੍ਰਾਂਚਾ ਨੇ ਆਰ. ਬੀ. ਆਈ. ਜੈਪੁਰ ਨੂੰ ਭੇਜੇ ਨਕਲੀ ਨੋਟ
Monday, Feb 17, 2020 - 05:22 PM (IST)

ਪਟਿਆਲਾ (ਬਲਜਿੰਦਰ) : ਪਟਿਆਲਾ ਪੰਜ ਬੈਂਕ ਬ੍ਰਾਂਚਾਂ ਨੇ ਆਰ. ਬੀ. ਆਈ. ਜੈਪੁਰ ਨੂੰ ਨਕਲੀ ਨੋਟ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਹ ਮਾਮਲਾ ਆਰ.ਬੀ.ਆਈ. ਜੈਪੁਰ ਦੇ ਧਿਆਨ ਵਿਚ ਆਇਆ ਤਾਂ ਆਰ.ਬੀ.ਆਈ. ਜੈਪੁਰ ਦੇ ਸਹਾਇਕ ਮਹਾਂਪ੍ਰਬੰਧਕ ਓਮ ਪ੍ਰਕਾਸ਼ ਕਵਿਆ ਪੁੱਤਰ ਨਾਥੂ ਸਿੰਘ ਵਾਸੀ ਚਿਤਰਕੁਟ ਨਗਰ ਅਜਮੇਰ ਰੋਡ ਜੈਪੁਰ ਨੇ ਪਟਿਆਲਾ ਪੁਲਸ ਨੂੰ ਇਕ ਪੱਤਰ ਭੇਜ ਦੇ ਸ਼ਿਕਾਇਤ ਦਰਜ ਕਰਵਾਈ ਕਿ ਅਪ੍ਰੈਲ 2017 ਤੋਂ ਲੈ ਕੇ ਮਾਰਚ 2018 ਤੱਕ ਅਣਪਛਾਤੇ ਵਿਅਕਤੀਆਂ, ਬ੍ਰਾਂਚ ਪੰਜਾਬ ਐਂਡ ਸਿੰਧ, ਬ੍ਰਾਂਚ ਭਾਰਤੀ ਸਟੇਟ ਬੈਂਕ ਸੀ.ਬੀ. ਪਟਿਆਲਾ, ਬ੍ਰਾਂਚ ਸਟੇਟ ਬੈਂਕ ਆਫ ਪਟਿਆਲਾ, ਬ੍ਰਾਂਚ ਸਟੇਟ ਆਫ ਪਟਿਆਲਾ ਪਾਤੜਾਂ, ਬ੍ਰਾਂਚ ਸਟੇਟ ਆਫਿਸ ਪਟਿਆਲਾ ਰਾਜਪੁਰਾ ਵੱਲੋਂ ਜਿਹੜੇ ਨੋਟ ਭੇਜੇ ਗਏ ਸਨ, ਉਨ੍ਹਾਂ ਵਿਚੋਂ ਕਈ ਨਕਲੀ ਨੋਟ ਪਾਏ ਗਏ।
ਜਿਸ ਕਰਕੇ ਜ਼ੀਰੋ ਐਫ.ਆਈ.ਆਰ.489 ਏ ਆਈ. ਪੀ. ਸੀ ਤਹਿਤ ਦਰਜ ਕੀਤੀ ਗਈ ਹੈ। ਹੁਣ ਪੁਲਸ ਵੱਲੋਂ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿੰਨੇ ਨੋਟ ਨਕਲੀ ਨਿਕਲੇ ਹਨ ਅਤੇ ਕਿਹੜੀ ਬ੍ਰਾਂਚ ਤੋਂ ਉਹ ਨੋਟ ਆਰ.ਬੀ.ਆਈ. ਨੂੰ ਭੇਜੇ ਗਏ ਹਨ ਕਿਉਂਕਿ ਬੈਂਕ ਵੱਲੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।