ਰਾਹੁਲ ਗਾਂਧੀ ਦੇ ਪੰਜਾਬ ਦੌਰੇ ''ਤੇ ਰਵਨੀਤ ਬਿੱਟੂ ਨੇ ਵਿੰਨ੍ਹਿਆ ਨਿਸ਼ਾਨਾ! ਕਿਹਾ- ''ਜਦੋਂ ਪੰਜਾਬ ਡੁੱਬ ਰਿਹਾ ਸੀ...''
Sunday, Sep 14, 2025 - 04:24 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ): ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲਾਲਾਬਾਦ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਪੰਜਾਬ ਫ਼ੇਰੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤੇ ਲੋਕ ਰੋ ਰਹੀ ਸੀ, ਉਦੋਂ ਰਾਹੁਲ ਗਾਂਧੀ ਮਲੇਸ਼ੀਆ ਵਿਚ ਐਸ਼ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੌਰੇ ਲੋਕਾਂ ਦਾ ਦਰਦ ਮਿਟਾਉਣ ਲਈ ਨਹੀਂ, ਸਿਆਸੀ ਸਟੇਜ ਤੇ ਡਰਾਮੇਬਾਜ਼ੀ ਕਰਨ ਲਈ ਹੀ ਜਾਪਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਰਾਹੁਲ ਗਾਂਧੀ ਨੇ ਲਿਖਿਆ, "ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਹਨ! ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਕਾਂਗਰਸ ਕੋਲ ਵੱਖ-ਵੱਖ ਤਰ੍ਹਾਂ ਦੇ ਘੋੜੇ ਹਨ - ਦੌੜ ਦੇ ਘੋੜੇ, ਵਿਆਹ ਦੇ ਘੋੜੇ, ਇੱਥੋਂ ਤੱਕ ਕਿ ਲੰਗੜੇ ਘੋੜੇ ਵੀ। ਪਰ ਰਾਹੁਲ ਜੀ, ਤੁਸੀਂ ਜਾ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਹਨ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ? ਜਦੋਂ ਉਪ ਰਾਸ਼ਟਰਪਤੀ ਲਈ ਚੋਣਾਂ ਹੋ ਰਹੀਆਂ ਸਨ, ਤੁਸੀਂ ਛੁੱਟੀਆਂ ਦਾ ਆਨੰਦ ਮਾਣਨ ਵਿਚ ਰੁੱਝੇ ਹੋਏ ਸੀ। ਜਦੋਂ ਪੰਜਾਬ ਡੁੱਬ ਰਿਹਾ ਸੀ ਅਤੇ ਲੋਕ ਰੋ ਰਹੇ ਸਨ, ਓਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ! ਇਹ ਦੌਰੇ ਲੋਕਾਂ ਦਾ ਦਰਦ ਮਿਟਾਉਣ ਲਈ ਨਹੀਂ, ਸਿਆਸੀ ਸਟੇਜ ਤੇ ਡਰਾਮੇਬਾਜ਼ੀ ਕਰਨ ਲਈ ਹੀ ਜਾਪਦੇ ਹਨ।"
ਇਹ ਖ਼ਬਰ ਵੀ ਪੜ੍ਹੋ - ਜ਼ੋਰਦਾਰ ਧਮਾਕਿਆਂ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਦਹਿਲ ਗਏ ਲੋਕ
ਹੜ੍ਹ ਪੀੜਤਾਂ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਰੋੜਾਂ ਰੁਪਏ ਦੇ ਫੰਡ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ 12 ਹਜ਼ਾਰ ਕਰੋੜ ਰੁਪਏ ਪੰਜਾਬ ਕੋਲ ਪਹਿਲਾਂ ਹੀ ਪਿਆ ਹੈ ਤੇ 1600 ਕਰੋੜ ਰੁਪਏ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਹੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਰੋੜਾਂ ਰੁਪਏ ਦੀ ਰਾਸ਼ੀ ਨੂੰ ਅਣਡਿੱਠਾ ਕਰ ਕੇ ਹੋਰ ਪੈਸਾ ਮੰਗ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8