ਰਵਨੀਤ ਬਿੱਟੂ ਨੇ ਲੁਧਿਆਣਾ ’ਚ ਨਵੀਂ ਰੇਲਵੇ ਸਿਹਤ ਸਹੂਲਤ ਦਾ ਕੀਤਾ ਉਦਘਾਟਨ

Sunday, Sep 28, 2025 - 01:52 PM (IST)

ਰਵਨੀਤ ਬਿੱਟੂ ਨੇ ਲੁਧਿਆਣਾ ’ਚ ਨਵੀਂ ਰੇਲਵੇ ਸਿਹਤ ਸਹੂਲਤ ਦਾ ਕੀਤਾ ਉਦਘਾਟਨ

ਚੰਡੀਗੜ੍ਹ (ਅੰਕੁਰ): ਰੇਲ ਰਾਜ ਮੰਤਰੀ ਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਰਵਨੀਤ ਸਿੰਘ ਨੇ ਸ਼ਨੀਵਾਰ ਨੂੰ ਲੁਧਿਆਣਾ ’ਚ ਨਵ-ਨਿਰਮਿਤ ਰੇਲਵੇ ਸਿਹਤ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਲਗਭਗ 7.5 ਕਰੋੜ ਦੀ ਲਾਗਤ ਨਾਲ ਬਣੇ ਇਸ ਅਤਿ-ਆਧੁਨਿਕ ਕੇਂਦਰ ਦਾ ਨਿਰਮਾਣ 1,800 ਵਰਗ ਮੀਟਰ ਖੇਤਰਫਲ ’ਚ ਕੀਤਾ ਗਿਆ ਹੈ। ਇਹ ਕੇਂਦਰ ਰੇਲਵੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਿਕਿਤਸਾ ਸੇਵਾਵਾਂ ਮੁਹੱਈਆ ਕਰੇਗਾ। ਜੀ 1 ਸੰਰਚਨਾ ’ਚ 06 ਓਪੀਡੀ, 4-ਬੈੱਡ ਵਾਲਾ ਵਾਰਡ, ਐਮਰਜੈਂਸੀ ਸਹੂਲਤਾਂ (ਜਿਸ ’ਚ ਸਟੀਰਲਾਈਜ਼ੇਸ਼ਨ ਤੇ ਡ੍ਰੈਸਿੰਗ ਰੂਮ ਸ਼ਾਮਲ ਹਨ), ਫਾਰਮੇਸੀ ਤੇ ਲੋਕਲ ਪਰਚੇਜ਼, ਯਾਤਰੀ ਤੇ ਸਟ੍ਰੈਚਰ ਲਿਫ਼ਟ, 3 ਥਾਵਾਂ ’ਤੇ ਪ੍ਰਤੀਕਸ਼ਾਲਾ ਸਹੂਲਤਾਂ (ਸਟੇਨਲੈੱਸ ਸਟੀਲ ਬੈਂਚਾਂ ਦੇ ਨਾਲ), ਕਾਨਫਰੰਸ ਰੂਮ, ਪੁਰਸ਼/ਮਹਿਲਾ ਤੇ ਸਟਾਫ਼ ਲਈ ਵੱਖਰੇ ਟਾਇਲਟ, ਵੀ.ਆਰ.ਵੀ. ਏਅਰ ਕੰਡੀਸ਼ਨਿੰਗ ਸਿਸਟਮ, ਸੁਸੱਜਿਤ ਡਬਲ ਹਾਈਟ ਲਾਬੀ, ਦੋ-ਪਹੀਆ/ਚਾਰ-ਪਹੀਆ ਅਤੇ ਐਂਬੂਲੈਂਸ ਪਾਰਕਿੰਗ ਦੀ ਸਹੂਲਤ, ਹਸਪਤਾਲ ਦੇ ਬਾਹਰ ਵਿਕਸਿਤ ਹਰੇ-ਭਰੇ ਖੇਤਰ, ਪੀ.ਐੱਮ.ਈ. ਡਾਰਕ ਰੂਮ ਸਹੂਲਤ, ਐਕਸ-ਰੇ ਕਮਰਾ (ਡਾਰਕ ਰੂਮ ਸਮੇਤ), ਲੈਬੋਰਟਰੀ ਅਤੇ ਮੈਡੀਕਲ ਰਿਕਾਰਡ ਰੂਮ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ! ਇਕ ਮਹੀਨਾ ਲਾਗੂ ਰਹੇਗਾ ਨਵਾਂ ਸ਼ਡਿਊਲ

ਫਿਰੋਜ਼ਪੁਰ ਮੰਡਲ ਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਫਿਰੋਜ਼ਪੁਰ ਮੰਡਲ ’ਚ ਇਕ ਡਿਵਿਜ਼ਨਲ ਹਸਪਤਾਲ (ਫਿਰੋਜ਼ਪੁਰ), ਇਕ ਉਪ-ਮੰਡਲੀ ਹਸਪਤਾਲ (ਅੰਮ੍ਰਿਤਸਰ) ਤੇ 6 ਸਿਹਤ ਯੂਨਿਟਾਂ ਹਨ, ਜਿਨ੍ਹਾਂ ’ਚ ਕੁੱਲ 34 ਡਾਕਟਰ ਤਾਇਨਾਤ ਹਨ। ਫਿਰੋਜ਼ਪੁਰ ਡਿਵਿਜ਼ਨਲ ਹਸਪਤਾਲ ’ਚ ਕੁੱਲ 69 ਬੈੱਡ ਹਨ, ਜਿੱਥੇ ਮੈਡਿਸਨ, ਜਨਰਲ ਸਰਜਰੀ, ਗਾਇਨੇਕੋਲੋਜੀ, ਆਰਥੋਪੀਡਿਕ, ਪੈਥੋਲੋਜੀ, ਐਨੇਸਥੀਸ਼ੀਆ ਅਤੇ ਡੈਂਟਲ ਵਰਗੀਆਂ ਵਿਸ਼ੇਸ਼ਤਾਵਾਂ ’ਚ ਸੇਵਾਵਾਂ ਉਪਲਬਧ ਹਨ। ਹਸਪਤਾਲ ’ਚ ਅਤਿ-ਆਧੁਨਿਕ ਲੈਬੋਰਟਰੀ, ਫਿਜ਼ਿਓਥੈਰਪੀ ਯੂਨਿਟ, ਕੰਪਿਊਟਰਾਈਜ਼ਡ ਰੇਡੀਓਗ੍ਰਾਫਿਕ ਸਿਸਟਮ ਅਤੇ ਮੋਡੀਊਲਰ ਓਪਰੇਸ਼ਨ ਥੀਏਟਰ ਦੀਆਂ ਸਹੂਲਤਾਂ ਮੌਜੂਦ ਹਨ।

ਅੰਮ੍ਰਿਤਸਰ ’ਚ 50-ਬੈੱਡ ਦਾ ਹਸਪਤਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਸਿਟੀ, ਜਲੰਧਰ ਛਾਵਣੀ ਤੇ ਕਪੂਰਥਲਾ ’ਚ ਸਿਹਤ ਯੂਨਿਟਾਂ ਕੰਮ ਕਰ ਰਹੀਆਂ ਹਨ। ਰੇਲਵੇ ਲਾਭਪਾਤਰੀਆਂ ਨੂੰ ਐਮਰਜੈਂਸੀ ਦੇਖਭਾਲ ਦੇਣ ਲਈ 51 ਨਿੱਜੀ ਹਸਪਤਾਲਾਂ ਤੇ 16 ਡਾਇਗਨੋਸਟਿਕ ਸੈਂਟਰਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ ਸੰਜੀਵ ਕੁਮਾਰ (ਡੀ.ਆਰ.ਐਮ. ਫਿਰੋਜ਼ਪੁਰ), ਅਜੈ ਵਰਸ਼ਨੇ (ਸੀ.ਪੀ.ਐਮ. ਕਨਸਟ੍ਰਕਸ਼ਨ), ਡਾ. ਚੇਤਨਾ ਕਪੂਰ (ਏ.ਸੀ.ਐਮ.ਐਸ. ਲੁਧਿਆਣਾ), ਰਿਸ਼ੀ ਪਾਂਡੇ (ਸੀਨੀਅਰ ਡੀ.ਐਸ.ਸੀ. ਆਰ.ਪੀ.ਐਫ. ਫਿਰੋਜ਼ਪੁਰ), ਪਰਮਦੀਪ ਸੈਣੀ (ਸੀਨੀਅਰ ਡੀ.ਸੀ.ਐਮ. ਫਿਰੋਜ਼ਪੁਰ), ਸੁਮਿਤ ਖੁਰਾਨਾ (ਸੀਨੀਅਰ ਡੀ.ਈ.ਐਨ. ਕੋਆਰਡੀਨੇਸ਼ਨ ਫਿਰੋਜ਼ਪੁਰ), ਸ਼ੁਭਮ ਖੁਰਾਨਾ (ਡਿਪਟੀ ਚੀਫ਼ ਇੰਜੀਨੀਅਰ ਕਨਸਟ੍ਰਕਸ਼ਨ), ਅਜਯਪਾਲ (ਸੀਨੀਅਰ ਡੀ.ਈ.ਐਨ.-I ਫਿਰੋਜ਼ਪੁਰ) ਤੇ ਆਦਿਤਿਆ ਮਹਰਾ (ਸਟੇਸ਼ਨ ਡਾਇਰੈਕਟਰ ਲੁਧਿਆਣਾ) ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News