''ਮੇਰਾ ਪਰਿਵਾਰ, ਭਾਜਪਾ ਦਾ ਪਰਿਵਾਰ'' ਮੁਹਿੰਮ ਨੂੰ ਰਵਨੀਤ ਬਿੱਟੂ ਨੇ ਦੱਸਿਆ ਮਜ਼ਾਕ

Saturday, Feb 09, 2019 - 03:52 PM (IST)

''ਮੇਰਾ ਪਰਿਵਾਰ, ਭਾਜਪਾ ਦਾ ਪਰਿਵਾਰ'' ਮੁਹਿੰਮ ਨੂੰ ਰਵਨੀਤ ਬਿੱਟੂ ਨੇ ਦੱਸਿਆ ਮਜ਼ਾਕ

ਲੁਧਿਆਣਾ (ਨਰਿੰਦਰ) : ਭਾਜਪਾ ਵਲੋਂ 12 ਫਰਵਰੀ ਨੂੰ ਸ਼ੁਰੂ ਕੀਤੀ ਜਾ ਰਹੀ 'ਮੇਰਾ ਪਰਿਵਾਰ, ਭਾਜਪਾ ਦਾ ਪਰਿਵਾਰ' ਮੁਹਿੰਮ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮਜ਼ਾਕ ਦੱਸਿਆ ਹੈ। ਦੱਸ ਦੇਈਏ ਕਿ 12 ਫਰਵਰੀ ਤੋਂ 2 ਮਾਰਚ ਤੱਕ ਪਾਰਟੀ ਆਪਣਾ ਝੰਡਾ ਦੇਸ਼ ਦੇ 5 ਕਰੋੜ ਘਰਾਂ 'ਚ ਲਾ ਕੇ 'ਮੇਰਾ ਪਰਿਵਾਰ, ਭਾਜਪਾ ਦਾ ਪਰਿਵਾਰ' ਮੁਹਿੰਮ ਨੂੰ ਸੱਦਾ ਦੇਵੇਗੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਆਪਣੀ ਇਲਾਹਾਬਾਦ ਸਥਿਤ ਰਿਹਾਇਸ਼ ਤੋਂ ਝੰਡਾ ਲਹਿਰਾ ਕੇ ਕਰਨਗੇ। ਰਵਨੀਤ ਬਿੱਟੂ ਨੇ ਇਸ 'ਤੇ ਤੰਜ ਕੱਸਦਿਆਂ ਕਿਹਾ ਹੈ ਕਿ ਵਧੀਆ ਹੁੰਦਾ ਜੇਕਰ ਭਾਜਪਾ ਲੋਕਾਂ ਨੂੰ ਨੌਕਰੀਆਂ ਦਿੰਦੀ ਅਤੇ ਕਿਸਾਨਾਂ ਬਾਰੇ ਸੋਚਦੀ।

ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਖੁਦ ਅਜਿਹਾ ਕਰਦੀ ਤਾਂ ਲੋਕ ਖੁਦ ਭਾਜਪਾ ਦਾ ਝੰਡਾ ਲਾ ਲੈਂਦੇ ਪਰ ਭਾਜਪਾ ਅੱਜ ਖੁਦ ਜ਼ਬਰਦਸਤੀ ਲੋਕਾਂ ਦੇ ਘਰ ਝੰਡਾ ਲਾਉਣ ਦੀ ਗੱਲ ਕਹਿ ਰਹੀ ਹੈ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦੇ ਬਜਟ ਸੈਸ਼ਨ 'ਤੇ ਵੀ ਕਈ ਸਵਾਲ ਚੁੱਕੇ ਹਨ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਕਾਂਗਰਸ ਨੇ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਲਈ ਹੈ ਅਤੇ ਜਲਦੀ ਹੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ 'ਚ 3-4 ਰੈਲੀਆਂ ਕਰਨਗੇ।


author

Babita

Content Editor

Related News