ਰਵਿਦਾਸ ਭਾਈਚਾਰੇ ਨੇ ਮਨਾਈ ਕਾਲੀ ਆਜ਼ਾਦੀ, ਕੀਤਾ ਜ਼ਬਰਦਸਤ ਪ੍ਰਦਰਸ਼ਨ (ਵੀਡੀਓ)

Thursday, Aug 15, 2019 - 04:49 PM (IST)

ਹੁਸ਼ਿਆਰਪੁਰ (ਅਮਰੀਕ)— ਇਕ ਪਾਸੇ ਜਿੱਥੇ ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਅਤੇ ਰੱਖੜੀ ਦਾ ਤਿਉਹਾਰ ਮਨ੍ਹਾ ਰਿਹਾ ਹੈ, ਉਥੇ ਹੀ ਹੁਸ਼ਿਆਰਪੁਰ 'ਚ ਰਵਿਦਾਸ ਭਾਈਚਾਰੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਾਕਰੀਆਂ ਨੇ ਕਿਹਾ ਕਿ ਦਿੱਲੀ ਵਿਖੇ 3 ਏਕੜ ਦੀ ਜ਼ਮੀਨ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਬਣਾਇਆ ਹੋਇਆ ਸੀ। ਉਕਤ ਸਥਾਨ 'ਤੇ 9 ਤਰੀਕ ਨੂੰ ਸੁਪਰੀਮ ਕੋਰਟ ਨੇ ਮੰਦਿਰ ਨੂੰ ਢਾਹੁਣ ਦਾ ਹੁਕਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਚਾਰ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਡੀ. ਡੀ. ਏ. 10 ਤਰੀਕ ਨੂੰ ਰਾਤ ਦੇ ਡੇਢ ਵਜੇ ਦੇ ਕਰੀਬ ਹੀ ਮੰਦਿਰ ਢਾਹ ਦਿੱਤਾ।

PunjabKesari

ਉਨ੍ਹਾਂ ਕਿਹਾ ਕਿ ਅਸੀਂ ਹੁਸ਼ਿਆਰਪੁਰ 'ਚ ਅਸੀਂ ਹਰ ਸਾਲ ਆਜ਼ਾਦੀ ਦਿਹਾੜਾ ਅਤੇ ਗਣਤੰਤਰ ਦਿਵਸ ਮਨਾਉਂਦੇ ਸੀ ਅਤੇ ਅੱਜ ਵੀ ਅਸੀਂ ਝੰਡਾ ਲਹਿਰਾਉਣਾ ਸੀ। ਉਨ੍ਹਾਂ ਕਿਹਾ ਕਿ ਜਦ ਸਾਡੇ ਗੁਰੂ ਜੀ ਦਾ ਹੀ ਮੰਦਿਰ ਢਾਹੁਣ ਲੱਗ ਗਏ ਹਨ ਤਾਂ ਅਸੀਂ ਕਿਸ ਗੱਲ ਦੀ ਖੁਸ਼ੀ ਮਨਾਈਏ।

PunjabKesari

ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਨੂੰ ਧਿਆਨ 'ਚ ਰੱਖਦੇ ਹੋਏ ਮੰਦਿਰ ਢਾਹੁਣ ਦੇ ਵਿਰੋਧ ਵਜੋਂ ਅਸੀਂ ਸਿਰਫ ਸ਼ਾਂਤੀਪੂਰਨ ਹੀ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਜਿਸ ਸਥਾਨ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹਿਆ ਗਿਆ ਹੈ, ਉਥੇ ਹੀ ਮੁੜ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਬਣਵਾ ਦਿੱਤਾ ਜਾਵੇ।

PunjabKesari


author

shivani attri

Content Editor

Related News