ਸ਼੍ਰੀ ਗੁਰੂ ਰਵਿਦਾਸ ਮੰਦਿਰ ਢਾਹੁਣ ਦੇ ਰੋਸ ਵਜੋ ਕਪੂਰਥਲਾ ਮੁਕੰਮਲ ਬੰਦ (ਤਸਵੀਰਾਂ)

Tuesday, Aug 13, 2019 - 12:04 PM (IST)

ਸ਼੍ਰੀ ਗੁਰੂ ਰਵਿਦਾਸ ਮੰਦਿਰ ਢਾਹੁਣ ਦੇ ਰੋਸ ਵਜੋ ਕਪੂਰਥਲਾ ਮੁਕੰਮਲ ਬੰਦ (ਤਸਵੀਰਾਂ)

ਕਪੂਰਥਲਾ (ਵਿਪਨ ਮਹਾਜਨ)— ਸ਼੍ਰੀ ਗੁਰੂ ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਅੱਜ ਕਪੂਰਥਲਾ ਸ਼ਹਿਰ ਮੁਕੰਮਲ ਬੰਦ ਰਿਹਾ। ਸ਼ਹਿਰ 'ਚ ਭਾਈਚਾਰੇ ਦੇ ਲੋਕਾਂ ਨੇ ਰੋਸ਼ ਮਾਰਚ ਕੱਢਿਆ ਅਤੇ ਰੋਸ ਮਾਰਚ ਦੌਰਾਨ ਕੁਝ ਖੁੱਲ੍ਹੀਆਂ ਦੁਕਾਨਾਂ ਵਾਲਿਆਂ ਨੂੰ ਅਪੀਲ ਕਿ ਦੁਕਾਨਾਂ ਬੰਦ ਕਰ ਲੈਣ। ਜਿਸ 'ਤੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਰੋਸ ਦੌਰਾਨ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤੁਗਲਕਾਬਾਦ ਨਵੀਂ ਦਿੱਲੀ ਵਿਖੇ ਰਵਿਦਾਸ ਮੰਦਿਰ ਨੂੰ ਤੋੜਨ ਦੇ ਜੋ ਆਦੇਸ਼ ਦਿੱਤੇ ਹਨ, ਉਹ ਫੈਸਲਾ ਗਲਤ ਹੈ। ਇਹ ਮੋਦੀ ਸਰਕਾਰ ਦੀ ਦਲਿਤ ਭਾਈਚਾਰੇ ਖਿਲਾਫ ਬਹੁਤ ਵੱਡੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜੀ ਬੇਅਦਬੀ ਕੀਤੀ ਹੈ, ਉਸ ਨੂੰ ਰਵਿਦਾਸ ਭਾਈਚਾਰਾ ਅਤੇ ਦਲਿਤ ਸਮਾਜ ਕਿਸੇ ਵੀ ਕੀਮਤ ਅਤੇ ਸਹਿਣ ਨਹੀਂ ਕਰੇਗਾ। 

PunjabKesari

ਅੱਜ ਦੇ ਬੰਦ ਨੂੰ ਲੈ ਕੇ ਬੱਸ ਸਟੈਂਡ, ਸਦਰ ਬਾਜਾਰ, ਸੱਤ ਨਰਾਇਣ ਬਾਜਾਰ, ਬਾਨੀਆ ਬਾਜਾਰ, ਅੰਮ੍ਰਿਤ ਬਾਜਾਰ, ਸਰਾਫਾਂ ਬਾਜਾਰ, ਕਸੇਰੀਆ ਬਾਜਾਰ, ਕਸਾਬਾਂ ਬਾਜਾਰ, ਕੈਮਪੁਰਾ ਬਾਜਾਰ, ਸੁਲਤਾਨਪੁਰ ਰੋਡ, ਮਾਲ ਰੋਡ, ਰੈਡ ਕ੍ਰਾਸ ਮਾਰਕਿਟ, ਸ਼ਾਲੀਮਾਰ ਬਾਗ ਰੋਡ, ਰੇਲਵੇ ਸਟੇਸ਼ਨ, ਪੁਰਾਣੀ ਸਬਜ਼ੀ ਮੰਡੀ, ਨਵੀਂ ਸਬਜੀ ਮੰਡੀ, ਕਚਿਹਰੀ, ਹਸਪਤਾਲ, ਸਕੂਲ, ਕਾਲਜ ਬੇਰੌਣਕ ਰਹੇ। ਇਸ ਤੋਂ ਇਲਾਵਾ ਸ਼ਹਿਰ ਦੇ ਵੱਡੇ ਮਾਲ, ਸ਼ੋਰੂਮ ਸਮੇਤ ਪੈਟ੍ਰੋਲ ਪੰਪ ਵੀ ਬੰਦ ਨਜਰ ਆਏ।

PunjabKesari

ਜ਼ਿਕਰਯੋਗ ਹੈ ਕਿ ਡੀ. ਸੀ. ਕਪੂਰਥਲਾ ਵੱਲੋਂ ਜ਼ਿਲੇ ਦੇ ਸਿੱਖਿਆ ਸੰਸਥਾਨਾਂ ਨੂੰ ਪਹਿਲਾਂ ਹੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਕਪੂਰਥਲਾ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਐੱਸ. ਪੀ. ਤੇਜਬੀਰ ਸਿੰਘ ਹੁੰਦਲ, ਡੀ. ਐੱਸ. ਪੀ ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ, ਥਾਣਾ ਸਿਟੀ ਇੰਚਾਰਜ ਪਰਮਜੀਤ ਸਿੰਘ, ਪੀ.ਸੀ.ਆਰ ਇੰਚਾਰਜ ਭੁਪਿੰਦਰ ਸਿੰਘ, ਟ੍ਰੈਫਿਕ ਇੰਚਾਰਜ ਦੀਪਕ ਸ਼ਰਮਾ ਦੇ ਨਾਲ ਹੋਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਬਾਖੂਬੀ ਨਿਭਾ ਰਹੇ ਹਨ।


author

shivani attri

Content Editor

Related News