ਚੰਡੀਗੜ੍ਹ : PGI ''ਚ ਕੋਰੋਨਾ ਪੀੜਤ ਬੱਚੇ ਦੀ ''ਰੇਅਰ ਹਾਰਟ ਸਰਜਰੀ'', ਹਾਲਤ ਨਾਜ਼ੁਕ
Friday, Jul 10, 2020 - 11:06 AM (IST)
ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. 'ਚ ਇਕ ਸਾਲ ਦੇ ਕੋਰੋਨਾ ਪੀੜਤ ਬੱਚੇ ਦੀ ਡਾਕਟਰਾਂ ਵੱਲੋਂ 'ਰੇਅਰ ਹਾਰਟ ਸਰਜਰੀ' ਕੀਤੀ ਗਈ ਹੈ, ਜਿਸ ਤੋਂ ਬਾਅਦ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੇ ਹੀ ਹਾਰਟ ਸਰਜਰੀ ਕਰਕੇ ਉਸ 'ਚ ਪੇਸ ਮੇਕਰ ਲਾਇਆ ਗਿਆ ਹੈ। ਨਹਿਰੂ ਐਕਸਟੈਂਸ਼ਨ 'ਚ ਇਹ ਸਰਜਰੀ ਬੁੱਧਵਾਰ ਦੇਰ ਰਾਤ ਕੀਤੀ ਗਈ। ਅੱਧੇ ਘੰਟੇ 'ਚ ਇਸ ਸਰਜਰੀ ਨੂੰ ਪੀ. ਜੀ. ਆਈ. ਦੇ 3 ਮਹਿਕਮਿਆਂ ਪੀਡੀਆਟ੍ਰਿਕਸ, ਐਨੇਸਥੀਸੀਆ ਅਤੇ ਕਾਰਡੀਅਕ ਦੀ ਟੀਮ ਨੇ ਕੀਤਾ। ਕਾਰਡੀਓਲਾਜਿਸਟ ਡਾ. ਰੋਹਿਤ ਮਨੋਜ ਨੇ ਦੱਸਿਆ ਕਿ ਬੱਚਾ ਕੋਰੋਨਾ ਪਾਜ਼ੇਟਿਵ ਸੀ। ਸਰਜਰੀ ਦੀ ਪੂਰੀ ਪ੍ਰਕਿਰਿਆ ਆਮ ਸੀ ਪਰ ਮਰੀਜ਼ ਦੇ ਪਾਜ਼ੇਟਿਵ ਹੋਣ ਕਾਰਨ ਜ਼ਿਆਦਾ ਸਾਵਧਾਨੀ ਰੱਖਣੀ ਪਈ। ਉਨ੍ਹਾਂ ਦੱਸਿਆ ਕਿ ਇਹ ਇਕ ਲਾਈਫ ਸੇਵਿੰਗ ਸਰਜਰੀ ਸੀ ਅਤੇ ਬੱਚੇ ਦਾ ਹਾਰਟ ਪੂਰੀ ਤਰ੍ਹਾਂ ਬਲਾਕ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਰੈਪਿਡ ਐਂਟੀਜਨ ਟੈਸਟਿੰਗ' ਅੱਜ ਤੋਂ ਸ਼ੁਰੂ, ਜਲਦ ਬਣਨਗੇ ਪਲਾਜ਼ਮਾ ਬੈਂਕ
ਮਰ ਸਕਦਾ ਸੀ ਮਰੀਜ਼
ਡਾ. ਨੇ ਦੱਸਿਆ ਕਿ ਬੱਚੇ ਦੇ ਦਿਲ ਦੀ ਧੜਕਣ ਬਹੁਤ ਘੱਟ ਹੋ ਰਹੀ ਸੀ। ਇਸ ਤਰ੍ਹਾਂ ਦੇ ਕੇਸ 'ਚ ਮਰੀਜ਼ ਨੂੰ ਤੁਰੰਤ ਸਰਜਰੀ ਦੀ ਲੋੜ ਹੁੰਦੀ ਹੈ। ਜੇਕਰ ਸਰਜਰੀ ਨਾ ਹੋ ਸਕੇ ਤਾਂ ਮਰੀਜ਼ ਮਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੀ. ਜੀ. ਆਈ. ਕੋਵਿਡ ਕੇਅਰ ਸੈਂਟਰ 'ਚ ਇਸ ਤਰ੍ਹਾਂ ਦੀ ਇਹ ਪਹਿਲੀ ਰੇਅਰ ਸਰਜਰੀ ਹੈ, ਜਦੋਂ ਇੰਨੀ ਘੱਟ ਉਮਰ 'ਚ ਕਿਸੇ ਮਰੀਜ਼ ਦਾ ਆਪਰੇਸ਼ਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ 2 ਪਾਜ਼ੇਟਿਵ ਮਰੀਜ਼ਾਂ ਦੀ ਸਰਜਰੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਰਿਸ਼ਤੇ ਕਲੰਕਿਤ, ਹਵਸ 'ਚ ਅੰਨ੍ਹੇ ਫੁੱਫੜ ਨੇ ਰੋਲ੍ਹੀ ਬੱਚੀ ਦੀ ਪੱਤ
ਬੱਚੇ ਦੀ ਹਾਲਤ ਨਾਜ਼ੁਕ
ਬੱਚੇ ਦਾ ਆਪਰੇਸ਼ਨ ਕਰਕੇ ਆਰਜ਼ੀ ਤੌਰ 'ਤੇ ਪੇਸ ਮੇਕਰ ਫਿਲਹਾਲ ਪਾ ਦਿੱਤਾ ਗਿਆ ਹੈ ਪਰ ਬੱਚਾ ਖਤਰੇ ਤੋਂ ਬਾਹਰ ਨਹੀਂ ਹੈ। ਡਾਕਟਰਾਂ ਵੱਲੋਂ ਲਗਾਤਾਰ ਬੱਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡਾਕਟਰ ਉਡੀਕ ਕਰ ਰਹੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਬੱਚੇ ਦੀ ਹਾਲਤ ਸਹੀ ਹੋ ਜਾਵੇ ਤਾਂ ਉਸ ਦੇ ਦਿਲ 'ਚ ਪੱਕੇ ਤੌਰ 'ਤੇ ਪੇਸ ਮੇਕਰ ਪਾਇਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ਲਈ ਰਾਹਤ ਭਰੀ ਖਬਰ, 21 ਜੇਲ੍ਹ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ