ਮਾਹਿਲਪੁਰ ਵਿਖੇ 65 ਸਾਲਾ ਬਜ਼ੁਰਗ ਦੀ ਘਿਨੌਣੀ ਕਰਤੂਤ, 19 ਸਾਲਾ ਕੁੜੀ ਨੂੰ ਜਬਰ-ਜ਼ਿਨਾਹ ਕਰ ਕੀਤਾ ਗਰਭਵਤੀ

Friday, Mar 03, 2023 - 06:11 PM (IST)

ਮਾਹਿਲਪੁਰ ਵਿਖੇ 65 ਸਾਲਾ ਬਜ਼ੁਰਗ ਦੀ ਘਿਨੌਣੀ ਕਰਤੂਤ, 19 ਸਾਲਾ ਕੁੜੀ ਨੂੰ ਜਬਰ-ਜ਼ਿਨਾਹ ਕਰ ਕੀਤਾ ਗਰਭਵਤੀ

ਮਾਹਿਲਪੁਰ (ਜ. ਬ.) : ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਦੀ 19 ਸਾਲਾ ਇਕ ਮੰਦਬੁੱਧੀ ਕੁੜੀ ਨੂੰ ਪਿੰਡ ਦੇ ਹੀ 65 ਸਾਲਾ ਬਜ਼ੁਰਗ ਨੇ ਜਬਰ-ਜ਼ਿਨਾਹ ਕਰ ਕੇ ਗਰਭਵਤੀ ਕਰ ਦਿੱਤਾ। ਕੁੜੀ 8 ਮਹੀਨਿਆਂ ਦੀ ਗਰਭਵਤੀ ਹੋ ਗਈ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਧਾਰਾ-376 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੀ ਇਕ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮਜ਼ਦੂਰੀ ਕਰਦੀ ਹੈ। ਉਸ ਦੇ 3 ਬੱਚੇ ਹਨ ਅਤੇ ਤਿੰਨੋਂ ਹੀ ਮੰਦਬੁੱਧੀ ਹਨ। ਉਸ ਦੇ ਘਰ ਵਿਚ ਪਿੰਡ ਦੇ ਹੀ ਇਕ 65 ਸਾਲਾ ਬਜ਼ੁਰਗ ਵਿਅਕਤੀ ਦਾ ਆਉਣਾ-ਜਾਣਾ ਸੀ। ਜਦੋਂ ਉਹ ਕੰਮ ਲਈ ਬਾਹਰ ਚਲੀ ਜਾਂਦੀ ਸੀ ਤਾਂ ਪਿੱਛੇ ਉਹ ਉਨ੍ਹਾਂ ਦੇ ਘਰ ਆ ਜਾਂਦਾ ਸੀ। ਬਜ਼ੁਰਗ ਉਸ ਦੀ ਸਭ ਤੋਂ ਵੱਡੀ 19 ਸਾਲਾ ਧੀ ਨੂੰ ਗੱਲਾਂ ਵਿਚ ਲਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕਰਦਾ ਰਿਹਾ।

ਇਹ ਵੀ ਪੜ੍ਹੋ : ਕਾਂਗਰਸ ਦੇ ਦੋ ਘਾਗ ਸਿਆਸਤਦਾਨਾਂ 'ਚ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਸੰਭਾਲਣਗੇ ਪਾਰਟੀ ਦਾ ਗੜ੍ਹ

3 ਦਿਨ ਪਹਿਲਾਂ ਉਸ ਦੀ ਧੀ ਦੀ ਤਬੀਅਤ ਖ਼ਰਾਬ ਹੋ ਗਈ ਤਾਂ ਉਹ ਉਸ ਨੂੰ ਡਾਕਟਰ ਕੋਲ ਲੈ ਗਈ। ਹਸਪਤਾਲ ’ਚ ਡਾਕਟਰਾਂ ਨੇ ਉਸ ਦੀ ਸਕੈਨ ਕਰਵਾਈ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੀ ਧੀ 8 ਮਹੀਨਿਆਂ ਦੀ ਗਰਭਵਤੀ ਸੀ। ਜਦੋਂ ਉਨ੍ਹਾਂ ਪਿੰਡ ਦੇ ਬਜ਼ੁਰਗ ਨਾਲ ਇਸ ਸਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਹ ਧਮਕਾਉਣ ਲੱਗਾ। ਥਾਣਾ ਮਾਹਿਲਪੁਰ ਦੀ ਪੁਲਸ ਨੇ ਪਾਲੀ ਤੰਬੜ ਪੁੱਤਰ ਗੁਗਿੰਦਰ ਸਿੰਘ ਥਾਣਾ ਮਾਹਿਲਪੁਰ ਵਿਰੁੱਧ ਧਾਰਾ-376 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਅੰਦਰਖਾਤੇ ਘੁਸਰ-ਮੁਸਰ: ਸਿੱਧੂ ਦੀ ਰਿਹਾਈ ਉਪਰੰਤ ‘ਕਾਂਗਰਸ’ ਖੇਡੇਗੀ ‘ਦਿੱਲੀ’ ਪੱਤਾ?

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News