2 ਬੱਚਿਆਂ ਦੀ ਮਾਂ ਨੂੰ ਨੌਜਵਾਨ ਨੇ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

Tuesday, Oct 03, 2023 - 12:03 AM (IST)

2 ਬੱਚਿਆਂ ਦੀ ਮਾਂ ਨੂੰ ਨੌਜਵਾਨ ਨੇ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

ਭਵਾਨੀਗੜ੍ਹ (ਵਿਕਾਸ) : 2 ਬੱਚਿਆਂ ਦੀ ਮਾਂ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ 'ਚ ਭਵਾਨੀਗੜ੍ਹ ਪੁਲਸ ਨੇ 22 ਸਾਲਾ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੀੜਤ ਔਰਤ (35) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 2 ਬੱਚਿਆਂ ਦੀ ਮਾਂ ਹੈ। 4 ਸਾਲ ਪਹਿਲਾਂ ਪਤੀ ਨਾਲ ਉਸ ਦਾ ਪੰਚਾਇਤੀ ਤਲਾਕ ਹੋ ਗਿਆ ਸੀ। ਫਿਲਹਾਲ ਉਹ ਸੰਗਰੂਰ ਵਿਖੇ ਆਪਣੀ ਮਾਸੀ ਨਾਲ ਰਹਿੰਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਖ਼ਾਸ ਖ਼ਬਰ, ਅਕਤੂਬਰ ਮਹੀਨੇ 'ਚ ਹੋਣਗੀਆਂ ਇੰਨੀਆਂ ਛੁੱਟੀਆਂ, ਪੜ੍ਹੋ ਲਿਸਟ

ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 25 ਤਾਰੀਖ ਨੂੰ ਉਹ ਭਵਾਨੀਗੜ੍ਹ ਵਿਖੇ ਕੱਪੜਿਆਂ ਦੀ ਖਰੀਦਦਾਰੀ ਕਰਨ ਗਈ ਸੀ ਤਾਂ ਇਸ ਦੌਰਾਨ ਦੁਕਾਨ 'ਤੇ ਇਕ 20-22 ਸਾਲਾ ਨੌਜਵਾਨ ਬੈਠਾ ਸੀ, ਜਿਸ ਨੇ ਉਸ ਨੂੰ ਆਪਣਾ ਫੋਨ ਨੰਬਰ ਦਿੰਦਿਆਂ ਆਪਣਾ ਨਾਂ ਮਨਦੀਪ ਉਰਫ ਮਨੀ ਦੱਸਿਆ। ਉਸੇ ਦਿਨ ਉਕਤ ਨੌਜਵਾਨ ਉਸ ਨੂੰ ਕਹਿਣ ਲੱਗਾ ਕਿ ਉਸ ਨੇ ਪਟਿਆਲਾ ਤੋਂ ਕੁਝ ਕੱਪੜੇ ਲੈ ਕੇ ਆਉਣੇ ਹਨ ਤੇ ਉਸ ਨਾਲ ਗੱਲ ਕਰਨੀ ਹੈ ਤਾਂ ਉਹ ਆਪਣੀ ਸਹਿਮਤੀ ਨਾਲ ਉਕਤ ਨੌਜਵਾਨ ਦੀ ਗੱਡੀ 'ਚ ਬੈਠ ਕੇ ਪਟਿਆਲਾ ਚਲੇ ਗਈ। ਇਸ ਦੌਰਾਨ ਉੱਥੇ ਨਾ ਹੀ ਨੌਜਵਾਨ ਨੇ ਕੋਈ ਕੱਪੜਾ ਖਰੀਦਿਆ ਤੇ ਨਾ ਹੀ ਉਸ ਨਾਲ ਕੋਈ ਗਲਤ ਹਰਕਤ ਕੀਤੀ।

ਇਹ ਵੀ ਪੜ੍ਹੋ : ਗਲੀਆਂ-ਮੁਹੱਲਿਆਂ 'ਚ ਵੀ ਸੁਰੱਖਿਅਤ ਨਹੀਂ ਮਾਵਾਂ- ਭੈਣਾਂ, 'ਕੱਲੀਆਂ ਦੇਖ ਨੂੰਹ-ਸੱਸ ਨਾਲ ਲੁਟੇਰੇ ਕਰ ਗਏ ਕਾਰਾ

ਸ਼ਿਕਾਇਤਕਰਤਾ ਨੇ ਦੱਸਿਆ 30 ਤਾਰੀਖ ਨੂੰ ਉਕਤ ਨੌਜਵਾਨ ਨੇ ਦੁਬਾਰਾ ਫੋਨ ਕਰਕੇ ਗੱਲਬਾਤ ਕਰਨ ਦੇ ਬਹਾਨੇ ਉਸ ਨੂੰ ਬਾਈਪਾਸ ਪਟਿਆਲਾ ਭਵਾਨੀਗੜ੍ਹ ਬੁਲਾਇਆ ਤਾਂ ਉਹ ਮਨਦੀਪ ਨਾਲ ਗੱਡੀ 'ਚ ਬੈਠ ਕੇ ਚਲੇ ਗਈ। ਰਸਤੇ ਵਿੱਚ ਧਾਗਾ ਫੈਕਟਰੀ ਤੋਂ ਅੱਗੇ ਗੱਡੀ ਰੋਕ ਕੇ ਉਕਤ ਨੇ ਉਸ ਨੂੰ ਕੋਲਡ ਡਰਿੰਕ ਦਿੱਤੀ, ਜੋ ਪਹਿਲਾਂ ਹੀ ਖੁੱਲ੍ਹੀ ਹੋਈ ਸੀ। ਪੀੜਤਾ ਮੁਤਾਬਕ ਉਸ ਨੂੰ ਕੋਲਡ ਡਰਿੰਕ ਪੀਣ ਤੋਂ ਬਾਅਦ ਘਬਰਾਹਟ ਹੋਣ ਲੱਗ ਪਈ ਤਾਂ ਉਸ ਨੇ ਮਨਦੀਪ ਨੂੰ ਕਿਹਾ ਕਿ ਉਹ ਉਸ ਨੂੰ ਆਪਣੇ ਘਰ ਛੱਡ ਦੇਵੇ ਤਾਂ ਉਸ ਨੇ ਇਨਕਾਰ ਕਰਨ ਤੋਂ ਬਾਅਦ ਗੱਡੀ ਵਿੱਚ ਹੀ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਬਾਅਦ ਵਿੱਚ ਉਸ ਨੂੰ ਸੰਗਰੂਰ ਬੱਸ ਅੱਡੇ ਛੱਡ ਗਿਆ। ਘਰ ਪਹੁੰਚਣ ਉਪਰੰਤ ਸਿਹਤ ਜ਼ਿਆਦਾ ਖਰਾਬ ਹੋਣ 'ਤੇ ਪੂਰੀ ਗੱਲ ਪਤਾ ਲੱਗਣ 'ਤੇ ਮਾਸੀ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਸਿਆਸੀ ਸਰਪ੍ਰਸਤੀ ਹੇਠ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਲਈ ਪ੍ਰਤਾਪ ਬਾਜਵਾ ਨੇ ਰਾਜਪਾਲ ਨੂੰ ਲਿਖਿਆ ਪੱਤਰ

ਮਾਮਲੇ ਸਬੰਧੀ ਪੁਲਸ ਨੇ ਉਕਤ ਮਨਦੀਪ ਸਿੰਘ ਉਰਫ ਮਨੀ ਖ਼ਿਲਾਫ਼ ਧਾਰਾ 376 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਅਜੇ ਕੁਮਾਰ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ ਪਰ ਪੁਲਸ ਵੱਲੋਂ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News