ਚੰਡੀਗੜ੍ਹ ਫਿਰ ਸ਼ਰਮਸਾਰ, ਹਵਸ ਦਾ ਸ਼ਿਕਾਰ ਬਣੀ 14 ਸਾਲਾ ਬੱਚੀ

02/23/2018 1:00:02 PM

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਇਕ ਵਾਰ ਫਿਰ ਸ਼ਰਮਸਾਰ ਹੋ ਗਿਆ, ਜਦੋਂ ਇਕ ਨੌਜਵਾਨ ਨੇ 14 ਸਾਲਾ ਨਾਬਾਲਗਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਜਾਣਕਾਰੀ ਮੁਤਾਬਕ ਸੈਕਟਰ-25 ਨਿਵਾਸੀ ਨੌਜਵਾਨ ਨੇ ਦੋਸਤ ਦੇ ਘਰ ਲਿਜਾ ਕੇ ਨਾਬਾਲਗਾ ਨੂੰ ਵਰਗਲਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਦੀ ਉਮਰ 14 ਸਾਲ ਹੈ। ਪੀੜਤਾ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦਾ ਸੈਕਟਰ-16 ਜਨਰਲ ਹਸਪਤਾਲ ਵਿਚ ਮੈਡੀਕਲ ਕਰਵਾਇਆ, ਜਿਥੇ ਜਬਰ-ਜ਼ਨਾਹ ਦੀ ਪੁਸ਼ਟੀ ਹੋ ਗਈ। ਸੈਕਟਰ-39 ਥਾਣਾ ਪੁਲਸ ਨੇ ਸੈਕਟਰ-25 ਨਿਵਾਸੀ ਰਾਹੁਲ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਸੈਕਟਰ-39 ਥਾਣਾ ਦੇ ਕਾਰਜਕਾਰੀ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਨਾਬਾਲਗਾ ਦੇ ਪਰਿਵਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਵੀਰਵਾਰ ਨੂੰ ਸੈਕਟਰ-25 ਨਿਵਾਸੀ ਰਾਹੁਲ ਚਾਵਲਾ ਉਨ੍ਹਾਂ ਦੀ ਬੇਟੀ ਨੂੰ ਵਰਗਲਾ ਕੇ ਸੈਕਟਰ-40 ਦੇ ਇਕ ਮਕਾਨ ਵਿਚ ਲੈ ਗਿਆ। ਸੈਕਟਰ-40 ਦੇ ਮਕਾਨ ਵਿਚ ਰਾਹੁਲ ਦਾ ਦੋਸਤ ਸਾਫ-ਸਫਾਈ ਕਰਦਾ ਹੈ। ਦੋਸਤ ਤੋਂ ਮਕਾਨ ਦੀ ਚਾਬੀ ਲੈਣ ਮਗਰੋਂ ਰਾਹੁਲ ਨੇ ਉਨ੍ਹਾਂ ਦੀ ਬੇਟੀ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ।


Related News