ਨੌਜਵਾਨ ਨੇ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ

Tuesday, Feb 02, 2021 - 10:53 AM (IST)

ਨੌਜਵਾਨ ਨੇ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ

ਜਲੰਧਰ (ਮਹੇਸ਼) : ਜ਼ਿਲ੍ਹਾ ਦਿਹਾਤ ਪੁਲਸ ਦੇ ਥਾਣਾ ਆਦਮਪੁਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਨੌਜਵਾਨ ਉਸ ਨੂੰ ਜ਼ਬਰਨ ਆਪਣੇ ਨਾਲ ਲੈ ਗਿਆ। ਇਸ ਮਗਰੋਂ ਉਕਤ ਨੌਜਵਾਨ ਵੱਲੋਂ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ।  

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਤਨੀ ਤੇ ਪੁੱਤਰ ਦਾ ਕਤਲ ਕਰਕੇ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

ਜਾਣਕਾਰੀ ਮੁਤਾਬਕ ਜੰਡੂਸਿੰਘਾ ਪੁਲਸ ਚੌਂਕੀ ਦੇ ਮੁਖੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਪ੍ਰਭਜੋਤ ਸਿੰਘ ਉਰਫ਼ ਅਭੀ ਪੁੱਤਰ ਰਾਮਗੋਪਾਲ ਵਾਸੀ ਪਿੰਡ ਧੋਗੜੀ, ਜ਼ਿਲ੍ਹਾ ਜਲੰਧਰ ਨੂੰ ਹੁਸ਼ਿਆਰਪੁਰ ਦੇ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪ੍ਰਭਜੋਤ ਦੇ ਖ਼ਿਲਾਫ਼ ਪਹਿਲਾਂ ਪੁਲਸ ਨੇ ਨਾਬਾਲਗ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਆਦਮਪੁਰ 'ਚ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਜਾਣ ਵਾਲੇ ਪਟਿਆਲਾ ਜ਼ਿਲ੍ਹੇ ਦੇ 3 ਕਿਸਾਨ ਗ੍ਰਿਫ਼ਤਾਰ

ਹੁਣ ਮੁਲਜ਼ਮ ਦੇ ਚੁੰਗਲ ਤੋਂ ਬਰਾਮਦ ਕੀਤੀ ਗਈ ਵਿਦਿਆਰਥਣ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ’ਤੇ ਉਸ ਦੇ ਕੇਸ 'ਚ ਜਬਰ-ਜ਼ਿਨਾਹ ਦੀ ਧਾਰਾ 376 ਤੇ ਪੋਸਕੋ ਐਕਟ ਵੀ ਜੋੜ ਦਿੱਤਾ ਹੈ। ਪੁਲਸ ਨੇ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਵਾਲੇ ਜ਼ਰਾ ਸਾਵਧਾਨ!, ਜਾਰੀ ਹੋਈ ਸਖ਼ਤ ਚਿਤਾਵਨੀ

ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਜੰਡੂਸਿੰਘਾ ਚੌਂਕੀ ਦੀ ਹਿਰਾਸਤ 'ਚ ਰੱਖਿਆ ਗਿਆ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ 21 ਸਾਲ ਤੇ ਪੀੜਤਾ 15 ਸਾਲ ਦੀ ਦੱਸੀ ਜਾ ਰਹੀ ਹੈ।
ਨੋਟ : ਸਮਾਜ 'ਚ ਲਗਾਤਾਰ ਵੱਧ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਬਾਰੇ ਤੁਹਾਡੀ ਕੀ ਹੈ ਰਾਏ


author

Babita

Content Editor

Related News