ਸ਼ਰਮਨਾਕ : ਜਿਸਮ ਦੇ ਭੁੱਖੇ 3 ਦਰਿੰਦਿਆਂ ਨੇ ਰੋਲ੍ਹੀ ਨਾਬਾਲਗ ਕੁੜੀ ਦੀ ਇੱਜਤ, ਅਸ਼ਲੀਲ ਵੀਡੀਓ ਵੀ ਬਣਾਈ

Thursday, Sep 10, 2020 - 08:34 AM (IST)

ਲੁਧਿਆਣਾ (ਤਰੁਣ) : ਥਾਣਾ ਡਵੀਜ਼ਨ ਨੰਬਰ-3 ਦੇ ਇਲਾਕੇ ਸੀ. ਐੱਮ. ਸੀ. ਚੌਂਕ ਨੇੜੇ ਰਹਿਣ ਵਾਲੀ ਇਕ ਨਾਬਾਲਗ ਕੁੜੀ ਨਾਲ 3 ਨੌਜਵਾਨਾਂ ਨੇ ਸਮੂਹਿਕ ਜਬਰ-ਜ਼ਿਨਾਹ ਕਰ ਦਿੱਤਾ। ਨੌਜਵਾਨਾਂ ਨੇ ਕੁੜੀ ਦੀ ਵੀਡੀਓ ਬਣਾ ਲਈ ਅਤੇ ਬਲੈਕਮੇਲ ਕਰ ਕੇ ਦੁਬਾਰਾ ਪੀੜਤਾ ਦੇ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ 4 ਨੌਜਵਾਨਾਂ ’ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ ਪਰ ਇਲਾਕਾ ਪੁਲਸ ਨੇ 3 ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਤਿੰਨੇ ਨੌਜਵਾਨਾਂ ਦੀ ਉਮਰ 19 ਸਾਲ ਤੋਂ ਘੱਟ ਹੈ। ਧਾਰਾ 367-ਡੀ ਤਹਿਤ ਕੇਸ 'ਚ ਚੌਥੇ ਦੋਸ਼ੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ। ਇਸ ਗੱਲ ਦੀ ਮੰਗ ਨੂੰ ਲੈ ਕੇ ਪੀੜਤ ਧਿਰ ਨੇ ਇਤਰਾਜ਼ ਜਤਾਇਆ। ਪੀੜਤ ਧਿਰ ਨੇ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਕੇ ਚੌਥੇ ਮੁਲਜ਼ਮ ਨੂੰ ਨਾਮਜ਼ਦ ਕਰਨ ਦੀ ਮੰਗ ਕੀਤੀ ਹੈ। ਉੱਥੇ ਲਗਭਗ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਸਿਰਫ ਇਕ ਮੁਲਜ਼ਮ ਨੂੰ ਕਾਬੂ ਕਰ ਸਕੀ ਹੈ। ਪੀੜਤ ਕੁੜੀ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਦੀ ਜਾਣਕਾਰੀ ਮਿਲਦੇ ਹੀ ਸ਼ਹਿਰ ਦੇ ਕਈ ਸਮਾਜਿਕ ਸੰਗਠਨ ਪੀੜਤ ਕੁੜੀ ਦੀ ਧਿਰ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਖ੍ਹੋਲੇ ਗੁੱਝੇ ਭੇਤ, ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਦਿੱਤੀ ਧਮਕੀ

ਉੱਥੇ ਮੁਲਜ਼ਮ ਧਿਰ ਦੇ ਨੌਜਵਾਨ ਪੁਲਸ ’ਤੇ ਦਬਾਅ ਬਣਾ ਕੇ ਕੇਸ ਨੂੰ ਠੰਡੇ ਬਸਤੇ 'ਚ ਪਾਉਣਾ ਚਾਹੁੰਦੇ ਹਨ। 2 ਸਤੰਬਰ ਨੂੰ ਕੇਸ ਦਰਜ ਹੋਣ ਦੇ ਬਾਵਜੂਦ ਗਿਣੇ-ਚੁਣੇ ਲੋਕਾਂ ਨੂੰ ਹੀ ਇਸ ਘਿਨਾਉਣੀ ਵਾਰਦਾਤ ਦੀ ਜਾਣਕਾਰੀ ਹੈ। ਕਿਸ ਦੀ ਸ਼ਹਿ ’ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਪੀੜਤਾ ਅਤੇ ਉਸ ਦੀ ਮਾਂ ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰਦੀ ਹੈ। ਜਦੋਂ ਕੁੜੀ ਦੀ ਮਾਂ ਦੀ ਹਾਲਤ ਠੀਕ ਨਹੀਂ ਹੁੰਦੀ, ਉਸ ਦਿਨ ਕੁੜੀ ਘਰਾਂ 'ਚ ਕੰਮ ਕਰਨ ਚਲੀ ਜਾਂਦੀ ਹੈ। 30 ਅਗਸਤ ਨੂੰ ਪੀੜਤ ਕੁੜੀ ਰਾਮ ਨਗਰ ਗਲੀ ਨੰਬਰ-2 'ਚ ਕੰਮ ਕਰਨ ਲਈ ਗਈ ਤਾਂ ਦੋਸ਼ੀ ਤਰਨਜੀਤ ਉਰਫ਼ ਬਿੱਲਾ ਨੇ ਪੀੜਤ ਕੁੜੀ ਨੂੰ ਡਰਾ-ਧਮਕਾ ਕੇ ਮੋਟਰਸਾਈਕਲ ’ਤੇ ਬਿਠਾਇਆ ਅਤੇ ਗਲੀ ਨੰਬਰ-3 'ਚ ਲੈ ਗਿਆ।

ਇਹ ਵੀ ਪੜ੍ਹੋ : ਜਿਸਮ ਦੀ ਭੁੱਖ ਮਿਟਾਉਣ ਲਈ ਘਰੋਂ ਭਜਾਈ 14 ਸਾਲਾਂ ਦੀ ਕੁੜੀ, ਜਬਰ-ਜ਼ਿਨਾਹ ਮਗਰੋਂ ਦਿੱਤੀ ਧਮਕੀ

ਜਿੱਥੇ ਹੋਰ ਦੋਸ਼ੀ ਵੀ ਪੁੱਜ ਗਏ, ਜਿਨ੍ਹਾਂ ਨੇ ਪੀੜਤਾ ਨਾਲ ਵਾਰੀ-ਵਾਰੀ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਫਿਰ ਅਸ਼ਲੀਲ ਵੀਡੀਓ ਬਣਾ ਕੇ ਪੀੜਤਾ ਨੂੰ ਬਲੈਕਮੇਲ ਕਰਨ ਲੱਗੇ। ਪੀੜਤਾ ਨੇ 1 ਸਤੰਬਰ ਨੂੰ ਹਿੰਮਤ ਕਰ ਕੇ ਮੁਲਜ਼ਮਾਂ ਦੀ ਕਰਤੂਤ ਬਾਰੇ ਮਾਂ ਨੂੰ ਦੱਸਿਆ, ਜਿਸ ਤੋਂ ਬਾਅਦ ਪੀੜਤ ਧਿਰ ਨੇ ਥਾਣੇ 'ਚ ਸ਼ਿਕਾਇਤ ਕੀਤੀ। ਇਹ ਸਾਰੀ ਗੱਲ ਪੁਲਸ ਵੱਲੋਂ ਦਰਜ ਕੀਤੀ ਐੱਫ. ਆਈ. ਆਰ. 'ਚ ਹੈ। ਪੀੜਤਾ ਪੱਖ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਚੌਥਾ ਮੁਲਜ਼ਮ ਵਾਰਦਾਤ 'ਚ ਸ਼ਾਮਲ ਸੀ, ਉਸ ਨੂੰ ਪੁਲਸ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰੇ। ਇਸ ਸਬੰਧੀ ਥਾਣਾ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨ ’ਤੇ 3 ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਬਿੱਲਾ, ਜੋਤੀ ਅਤੇ ਅਭੀ ਖਿਲਾਫ ਧਾਰਾ-376ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੀੜਤ ਕੁੜੀ ਦੇ 164 ਦੇ ਬਿਆਨ ਵੀ ਹੋਏ ਹਨ, ਜਿਸ 'ਚ ਚੌਥੇ ਮੁਲਜ਼ਮ ਦਾ ਜ਼ਿਕਰ ਨਹੀਂ ਹੈ। ਸਿਰਫ ਕੁੜੀ ਨੇ ਬਿਆਨ 'ਚ ਕਿਹਾ ਕਿ ਬਿੱਲਾ ਜਦ ਉਸ ਨੂੰ ਇਕ ਹੋਟਲ 'ਚ ਲੈ ਗਿਆ ਸੀ ਤਾਂ ਚੌਥਾ ਵਿਅਕਤੀ ਵੀ ਉਸ ਦੇ ਨਾਲ ਸੀ। ਚੌਥੇ ਵਿਅਕਤੀ ਨੇ ਪੀੜਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਹੈ, ਇਸ ਤਰ੍ਹਾਂ ਦਾ ਕੋਈ ਬਿਆਨ ਪੀੜਤਾ ਵੱਲੋਂ ਦਰਜ ਨਹੀਂ ਕਰਵਾਇਆ ਗਿਆ। ਫਿਲਹਾਲ ਪੁਲਸ ਨੇ ਮੁੱਖ ਦੋਸ਼ੀ ਬਿੱਲਾ ਨੂੰ ਕਾਬੂ ਕਰ ਲਿਆ ਹੈ, ਹੋਰ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

 


 


Babita

Content Editor

Related News