3 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸਹੁਰਿਆਂ ਨੇ ਹੀ ਲੁੱਟੀ ਆਬਰੂ, ਧੀ ਦਾ ਹਾਲ ਦੇਖ ਮਾਂ ਦੇ ਉੱਡੇ ਹੋਸ਼

03/25/2023 4:16:54 PM

ਸਾਹਨੇਵਾਲ (ਜਗਰੂਪ) : ਦਿਲ 'ਚ ਨਵੇਂ ਸੁਫ਼ਨੇ ਸੰਜੋਈ ਡੋਲੀ 'ਚ ਬੈਠ ਕੇ ਸਹੁਰੇ ਘਰ ਪੁੱਜੀ ਕੁੜੀ ਨੂੰ ਕੀ ਪਤਾ ਸੀ ਕਿ ਉਸ ਦੇ ਸਹੁਰੇ ਹੀ ਉਸ ਦੀ ਆਬਰੂ ਲੁੱਟ ਲੈਣਗੇ। ਸਿਰਫ ਇੰਨਾ ਹੀ ਨਹੀਂ ਸਹੁਰੇ ਪਰਿਵਾਰ ਦੇ ਜੀਅ ਨਸ਼ੇ ਦੀਆਂ ਗੋਲੀਆਂ ਦੇ ਕੇ ਕੁੜੀ ਨਾਲ ਜਬਰ-ਜ਼ਿਨਾਹ ਕਰਦੇ ਸਨ। ਫਿਲਹਾਲ ਪੁਲਸ ਨੇ ਵਿਆਹੁਤਾ ਕੁੜੀ ਦੇ ਬਿਆਨਾਂ 'ਤੇ ਸਹੁਰੇ ਰਾਮ ਸਿੰਘ, ਦਿਓਰ ਰਾਕੇਸ਼, ਨਨਾਣ ਦੇ ਪੁੱਤਰ ਕਮਲ, ਵਿਚੋਲੇ ਉਮਕਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਕੁੜੀ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ 3 ਮਹੀਨੇ ਪਹਿਲਾਂ ਉਸ ਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਇਲਾਕੇ 'ਚ ਹੋਇਆ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਮੁੱਦੇ 'ਤੇ ਮਾਨ ਸਰਕਾਰ ਦਾ ਪੰਜਾਬੀਆਂ ਨੂੰ ਸੁਨੇਹਾ, 'ਬੇਗੁਨਾਹ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ'

ਪੀੜਤਾ ਨੇ ਦੱਸਿਆ ਕਿ ਸਹੁਰੇ ਪਰਿਵਾਰ ਵਾਲੇ ਪਤੀ ਦੀ ਗੈਰ-ਹਾਜ਼ਰੀ 'ਚ ਉਸ ਨੂੰ ਪਰੇਸ਼ਾਨ ਕਰਨ ਲੱਗ ਪਏ। ਉਹ ਉਸ ਨੂੰ ਬੰਧਕ ਬਣਾ ਕੇ ਪਹਿਲਾਂ ਕੁੱਟਦੇ ਅਤੇ ਫਿਰ ਨਸ਼ੇ ਦੀਆਂ ਗੋਲੀਆਂ ਦੇ ਦਿੰਦੇ ਸਨ। ਇਸ ਤੋਂ ਬਾਅਦ ਉਸ ਦਾ ਸਹੁਰਾ, ਨਣਾਨ ਦਾ ਪੁੱਤਰ, ਦਿਓਰ ਅਤੇ ਵਿਚੋਲਾ ਮਿਲ ਕੇ ਉਸ ਨਾਲ ਜਬਰ-ਜ਼ਿਨਾਹ ਕਰਦੇ ਸਨ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਦੇ ਖ਼ਾਤੇ 'ਚੋਂ 80 ਹਜ਼ਾਰ ਦੇ ਕਰੀਬ ਪੈਸੇ ਵੀ ਕੱਢਵਾ ਲਏ। 4 ਦਿਨ ਪਹਿਲਾਂ ਜਦੋਂ ਪੀੜਤਾ ਦੀ ਮਾਂ ਉਸ ਦੇ ਸਹੁਰੇ ਘਰ ਮਿਲਣ ਲਈ ਪੁੱਜੀ ਤਾਂ ਆਪਣੀ ਧੀ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਅੰਮ੍ਰਿਤਪਾਲ ਦੀ ਇਸ ਵਾਇਰਲ ਫੋਟੋ ਦਾ ਅਸਲ ਸੱਚ ਆਇਆ ਸਾਹਮਣੇ, ਦੇਖੋ ਪੂਰੀ ਵੀਡੀਓ

ਮਾਂ ਨੇ ਮੁਲਜ਼ਮਾਂ ਦੇ ਚੁੰਗਲ 'ਚੋਂ ਆਪਣੀ ਧੀ ਨੂੰ ਛੁਡਵਾਇਆ ਅਤੇ ਲੁਧਿਆਣਾ ਲੈ ਆਈ। ਇੱਥੇ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਸਾਹਨੇਵਾਲ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਮਾਮਲਾ ਰਾਜਸਥਾਨ ਪੁਲਸ ਨੂੰ ਭੇਜ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਰਾਜਸਥਾਨ ਪੁਲਸ ਹੀ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News