ਸ਼ਰਮਨਾਕ : ਕੋਰੋਨਾ ਪੀੜਤ ਜਨਾਨੀ ਦੀ ਦੇਖਭਾਲ ਲਈ ਗਈ ਕੁੜੀ ਨਾਲ ਜਬਰ-ਜ਼ਿਨਾਹ, ਥਾਣੇ ਬਾਹਰ ਹੋਇਆ ਖੂਬ ਹੰਗਾਮਾ

Wednesday, May 19, 2021 - 11:49 AM (IST)

ਸ਼ਰਮਨਾਕ : ਕੋਰੋਨਾ ਪੀੜਤ ਜਨਾਨੀ ਦੀ ਦੇਖਭਾਲ ਲਈ ਗਈ ਕੁੜੀ ਨਾਲ ਜਬਰ-ਜ਼ਿਨਾਹ, ਥਾਣੇ ਬਾਹਰ ਹੋਇਆ ਖੂਬ ਹੰਗਾਮਾ

ਸਮਰਾਲਾ (ਗਰਗ, ਬੰਗੜ) : ਥਾਣਾ ਸਮਰਾਲਾ ਵਿਖੇ ਅੱਜ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਇਕ ਕੋਰੋਨਾ ਪੀੜਤ ਜਨਾਨੀ ਦੀ ਦੇਖਭਾਲ ਲਈ ਉਸ ਦੇ ਘਰ ਗਈ 20 ਸਾਲਾ ਕੁੜੀ ਨਾਲ ਇਕ ਮੁੰਡੇ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਮਗਰੋਂ ਕੁੜੀ ਦੇ ਪਰਿਵਾਰ ਵਾਲੇ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਮੋਹਾਲੀ 'ਚ ਚਿੱਟੇ ਤੇ ਹਥਿਆਰਾਂ ਸਣੇ ਵਾਂਟੇਡ 'ਅਪਰਾਧੀ' ਗ੍ਰਿਫ਼ਤਾਰ, ਗੈਂਗਸਟਰਾਂ ਦੀ ਮਦਦ ਨਾਲ ਚਲਾਉਂਦਾ ਸੀ ਕਾਰੋਬਾਰ

ਜਾਣਕਾਰੀ ਮੁਤਾਬਕ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਕੁੜੀ ਦੇ ਪਿਤਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਜਾਣ-ਪਛਾਣ ਵਾਲੀ ਜਸਵਿੰਦਰ ਕੌਰ ਵਾਸੀ ਸਮਰਾਲਾ, ਬੌਂਦਲੀ ਚੁੰਗੀ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਘਰ ਦੇ ਕੰਮ ਕਾਰ ਲਈ ਉਨ੍ਹਾਂ ਦੀ ਕੁੜੀ ਨੂੰ ਆਪਣੇ ਘਰ ਲੈ ਗਈ। ਜਸਵਿੰਦਰ ਕੌਰ ਦੇ ਘਰ ਪਹਿਲਾ ਤੋਂ ਹੀ ਰਵੀ ਨਾਮ ਦਾ ਇਕ ਮੁੰਡਾ ਅਕਸਰ ਆਉਂਦਾ-ਜਾਂਦਾ ਸੀ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਸਬੰਧੀ ਲਿਆ ਗਿਆ ਅਹਿਮ ਫ਼ੈਸਲਾ

ਮੌਕਾ ਪਾ ਕੇ ਰਵੀ ਨੇ ਜਸਵਿੰਦਰ ਕੌਰ ਦੀ ਸਹਿਮਤੀ ਨਾਲ ਉਸ ਦੀ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਪੀੜਤ ਕੁੜੀ ਪਹਿਲਾਂ ਤੋਂ ਹੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਕੁੜੀ ਵੱਲੋਂ ਸਾਰੀ ਗੱਲ ਘਰ ਆ ਕੇ ਦੱਸਣ 'ਤੇ ਹੀ ਇਹ ਮਾਮਲਾ ਸਾਹਮਣੇ ਆਇਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ 'ਬਲੈਕ ਫੰਗਸ' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ

ਫਿਲਹਾਲ ਪੁਲਸ ਨੇ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਕੁੜੀ ਦਾ ਮੈਡੀਕਲ ਕਰਵਾ ਕੇ ਜਸਵਿੰਦਰ ਕੌਰ ਅਤੇ ਰਵੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਮਾਮਲੇ ਸਬੰਧੀ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News