ਮੋਹਾਲੀ ''ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਵਸ ਮਿਟਾਉਣ ਮਗਰੋਂ ਦਰਿੰਦਿਆਂ ਨੇ ਮਾਰਕਿਟ ''ਚ ਸੁੱਟੀ ਪੀੜਤਾ

Saturday, Oct 10, 2020 - 06:16 PM (IST)

ਮੋਹਾਲੀ ''ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਵਸ ਮਿਟਾਉਣ ਮਗਰੋਂ ਦਰਿੰਦਿਆਂ ਨੇ ਮਾਰਕਿਟ ''ਚ ਸੁੱਟੀ ਪੀੜਤਾ

ਮੋਹਾਲੀ (ਪਰਦੀਪ) : ਮਟੌਰ ਪੁਲਸ ਫੇਜ਼-3ਏ 'ਚ ਨਾਬਾਲਗ ਕੁੜੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ ਪਰ ਪੁਲਸ ਅਜੇ ਤੱਕ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਜਾਣਕਾਰੀ ਅਨੁਸਾਰ ਵੀਰਵਾਰ ਦੀ ਸ਼ਾਮ ਨੂੰ 15 ਸਾਲਾ ਕੁੜੀ ਨੇ ਦੋਸ਼ ਲਾਇਆ ਕਿ ਉਸ ਨਾਲ ਅਣਜਾਣ ਵਿਅਕਤੀਆਂ ਨੇ ਇਕ ਕਾਰ 'ਚ ਜਬਰ-ਜ਼ਿਨਾਹ ਕੀਤਾ ਸੀ।

ਆਪਣੀ ਸ਼ਿਕਾਇਤ 'ਚ ਪੀੜਤ ਕੁੜੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਚੰਡੀਗੜ੍ਹ ਤੋਂ ਇੱਥੋਂ ਦੇ ਫੇਜ਼-3ਏ ਗਈ ਸੀ ਅਤੇ ਇਸੇ ਦੌਰਾਨ ਸ਼ੱਕੀ ਵਿਅਕਤੀ ਕਾਰ 'ਚ ਆਏ ਅਤੇ ਉਸ ਨੂੰ ਉਸ ਲ ਜ਼ਬਰਦਸਤੀ ਆਪਣੇ ਨਾਲ ਲੈ ਗਏ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਤਕਰੀਬਨ 15 ਮਿੰਟ ਬਾਅਦ ਸ਼ੱਕੀਆਂ ਨੇ ਉਸ ਨੂੰ ਫੇਜ਼-3ਏ ਮਾਰਕਿਟ 'ਚ ਸੁੱਟ ਦਿੱਤਾ। ਇਸ ਮਾਮਲੇ ਸਬੰਧੀ ਮਟੌਰ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀਹੈ।

ਕ੍ਰਾਈਮ ਵਾਲੀ ਥਾਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫੁਟੇਜ ਦੀ ਪੜਤਾਲ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਸਬੰਧੀ ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੇ ਹਾਂ ਅਤੇ ਇਥੋਂ ਤੱਕ ਕਿ ਪੀੜਤ ਦੀ ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਉਮੀਦ ਕਰ ਰਹੇ ਹਾਂ।


author

Babita

Content Editor

Related News