12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਤਾਇਆ, ਸਹਿਮੀ ਬੱਚੀ ਨੇ ਮਾਂ ਨੂੰ ਦੱਸੀ ਸਾਰੀ ਘਟਨਾ

Friday, Apr 07, 2023 - 11:40 PM (IST)

12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਤਾਇਆ, ਸਹਿਮੀ ਬੱਚੀ ਨੇ ਮਾਂ ਨੂੰ ਦੱਸੀ ਸਾਰੀ ਘਟਨਾ

ਸ੍ਰੀ ਚਮਕੌਰ ਸਾਹਿਬ (ਕੌਸ਼ਲ) : 12 ਸਾਲ ਦੀ ਬੱਚੀ ਨਾਲ ਉਸ ਦਾ ਤਾਇਆ ਹੀ ਜਬਰ-ਜ਼ਿਨਾਹ ਕਰਦਾ ਰਿਹਾ। ਆਖਿਰ ਸਹਿਮੀ ਹੋਈ ਬੱਚੀ ਨੇ ਅਪਣੀ ਮਾਂ ਨੂੰ ਸਾਰੀ ਗੱਲ ਦੱਸੀ ਤੇ ਮਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਕਲਯੁਗੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਪੁਲਸ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੇਟ ਏਰੀਏ ਦੇ ਇਕ ਪਿੰਡ ਦੀ ਔਰਤ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਅਪ੍ਰੈਲ 2019 ਵਿੱਚ ਉਸ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਇਲਾਜ ਲਈ ਚੰਡੀਗੜ੍ਹ ਪੀ. ਜੀ. ਆਈ ਵਿੱਚ ਗਈ ਹੋਈ ਸੀ। ਉਸ ਦੇ ਪਿਛੋਂ ਉਸ ਦੇ ਤਿੰਨ ਬੱਚੇ, ਜਿਨ੍ਹਾਂ 'ਚ ਦੋ ਲੜਕੀਆਂ ਅਤੇ ਇਕ ਲੜਕਾ ਹਨ, ਮੇਰੇ ਜੇਠ ਗਿਆਨ ਸਿੰਘ ਦੀ ਨਿਗਰਾਨੀ ਹੇਠ ਰਹਿੰਦੇ ਸਨ।

ਇਹ ਵੀ ਪੜ੍ਹੋ : ਗੱਡੀ ਛੱਡ ਕੇ ਪਾਕਿਸਤਾਨ ਗਏ ਸ਼ੱਕੀ ਵਿਅਕਤੀ ਨੂੰ BSF ਤੇ ਭਾਰਤੀ ਏਜੰਸੀ ਨੇ ਵਾਪਸ ਭਾਰਤ ਲਿਆਂਦਾ

ਔਰਤ ਨੇ ਦੱਸਿਆ ਕਿ ਮੇਰੀ ਵੱਡੀ ਲੜਕੀ ਨੂੰ ਮੇਰਾ ਜੇਠ ਹੋਰ ਬੱਚਿਆਂ ਸਮੇਤ ਸੁੱਤੀ ਪਈ ਨੂੰ ਚੁੱਕ ਕੇ ਸਾਈਡ ’ਤੇ ਲੈ ਜਾਂਦਾ ਤੇ ਜਬਰ-ਜ਼ਿਨਾਹ ਕਰਦਾ ਰਿਹਾ, ਜਦੋਂ ਉਹ ਰੋਲਾ ਪਾਉਣ ਦੀ ਕੋਸ਼ਿਸ਼ ਕਰਦੀ ਤਾਂ ਉਸ ਦਾ ਮੂੰਹ ਬੰਦ ਕਰ ਦਿੰਦਾ ਅਤੇ ਧਮਕੀਆਂ ਦਿੰਦਾ। ਬੱਚੀ ਨੇ ਡਰਦੇ ਮਾਰੇ ਸਾਨੂੰ ਵੀ ਕੋਈ ਗੱਲ ਨਾਂ ਦੱਸੀ। ਜਦੋਂ ਹੁਣ ਦੋ ਕੁ ਮਹੀਨੇ ਪਹਿਲਾਂ ਫਿਰ ਮੇਰੇ ਜੇਠ ਨੇ ਉਸ ਨੂੰ ਅਪਣੇ ਕੋਲ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਲੜਕੀ ਨੇ ਸਾਰੀ ਗੱਲ ਮੈਨੂੰ ਦੱਸੀ। ਉਕਤ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਪੀੜਤ ਦੀ ਮਾਤਾ ਦੇ ਬਿਆਨਾਂ ’ਤੇ ਗਿਆਨ ਸਿੰਘ ਵਿਰੁੱਧ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News