ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

Sunday, Nov 01, 2026 - 02:03 PM (IST)

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਚੰਡੀਗੜ੍ਹ (ਸ਼ੀਨਾ) : ਪੀ. ਜੀ. ਆਈ. ’ਚ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਦੇਣ ਵਾਲੇ 12 ਅਧਿਕਾਰੀ ਤੇ ਕਰਮਚਾਰੀ ਸੇਵਾਮੁਕਤ ਹੋ ਗਏ। ਇਨ੍ਹਾਂ ਨੇ ਆਪਣੀ ਜ਼ਿੰਦਗੀ ਦੇ 27 ਤੋਂ 40 ਸਾਲ ਸੰਸਥਾ ਦੀ ਸੇਵਾ ’ਚ ਸਮਰਪਿਤ ਕੀਤੇ। ਇਸ ਮੌਕੇ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਸੇਵਾਮੁਕਤ ਮੁਲਾਜ਼ਮਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਤਰੱਕੀ ਪਿੱਛੇ ਉਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ, ਸਮਰਪਣ ਤੇ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ। ਸੇਵਾਮੁਕਤ ਹੋਣ ਵਾਲਿਆਂ ’ਚ ਨਿਊਰੋਸਰਜਰੀ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਕੁਮਾਰ ਗੁਪਤਾ, ਪ੍ਰੋਕਿਊਰਮੈਂਟ ਬ੍ਰਾਂਚ ਦੇ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਰਾਮ ਯਸ਼ ਯਾਦਵ, ਐਕਸਪੈਰੀਮੈਂਟਲ ਮੈਡੀਸਨ ਐਂਡ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰਿੰਸੀਪਲ ਪ੍ਰਾਈਵੇਟ ਸਕੱਤਰ ਤਜਿੰਦਰ ਸਿੰਘ, ਪੈਨਸ਼ਨ ਸੈੱਲ ਦੇ ਜੂਨੀਅਰ ਪ੍ਰਸ਼ਾਸਨਿਕ ਅਧਿਕਾਰੀ ਰਾਜੇਸ਼ ਸਕਸੈਨਾ, ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਸਹਾਇਕ ਨਰਸਿੰਗ ਸੁਪਰਡੈਂਟ ਸੁਨੀਤਾ ਰਾਜ, ਸੈਂਟਰਲ ਸਟੋਰ ਦੇ ਟੇਲਰਿੰਗ ਸੈਕਸ਼ਨ ਦੀ ਸੁਪਰਵਾਈਜ਼ਰ ਅੰਜਲੀ ਸ਼ਰਮਾ ਅਤੇ ਸੀਨੀਅਰ ਨਰਸਿੰਗ ਅਧਿਕਾਰੀ ਨੰਦਿਨੀ ਸ਼ੈਲੀ ਸ਼ਾਮਲ ਹਨ।

ਇਸ ਤੋਂ ਇਲਾਵਾ ਸੈਨੀਟੇਸ਼ਨ ਵਿਭਾਗ ਦੇ ਰਾਮ ਪਾਲ, ਰੇਡੀਓਡਾਇਗਨੋਸਿਸ ਐਂਡ ਇਮੇਜਿੰਗ ਵਿਭਾਗ ਦੇ ਟੈਕਨੀਕਲ ਅਧਿਕਾਰੀ (ਐਕਸ-ਰੇ) ਮੋਹਨ ਲਾਲ ਗੁਪਤਾ, ਹਿਸਟੋਪੈਥੋਲੋਜੀ ਵਿਭਾਗ ਦੇ ਬਿਰਮ ਪਾਲ, ਫੋਰੈਂਸਿਕ ਮੈਡੀਸਨ ਵਿਭਾਗ ਦੇ ਪ੍ਰਾਈਵੇਟ ਸਕੱਤਰ ਪਰਵੀਨ ਕੁਮਾਰ ਅਤੇ ਸੈਨੀਟੇਸ਼ਨ ਵਿਭਾਗ ਦੀ ਪਰਕਾਸ਼ੀ ਵੀ ਸੇਵਾਮੁਕਤ ਹੋਏ। ਸਮਾਗਮ ’ਚ ਡੀਨ ਰਿਸਰਚ ਪ੍ਰੋ. ਸੰਜੀਵ ਹਾਂਡਾ, ਮੈਡੀਕਲ ਸੁਪਰਡੈਂਟ ਪ੍ਰੋ. ਅਸ਼ੋਕ ਕੁਮਾਰ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ, ਪ੍ਰੋ. ਰਾਜੇਸ਼ ਛਾਬੜਾ, ਪ੍ਰੋ. ਅਕਸ਼ੈ ਸਕਸੈਨਾ, ਪ੍ਰੋ. ਰਾਕੇਸ਼ ਕਪੂਰ, ਪ੍ਰੋ. ਦਿਬਯਜੋਤੀ ਬੈਨਰਜੀ ਤੇ ਪ੍ਰੋ. ਵਾਈ.ਐੱਸ. ਬਾਂਸਲ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਸੀਨੀਅਰ ਅਕਾਊਂਟਸ ਅਧਿਕਾਰੀ ਦਲਜੀਤ ਸਿੰਘ ਨੇ ਸੇਵਾਮੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਵਿੱਤੀ ਲਾਭਾਂ ਸਬੰਧੀ ਪੱਤਰ ਵੀ ਵੰਡੇ।


author

Babita

Content Editor

Related News