ਨਸ਼ੇ ਨਾਲ ਮਰਿਆ ਪਿਓ! ਪਰਵਿੰਦਰ ਝੋਟੇ ਦੀ ਮਾਂ ਦੇ ਗਲ ਲੱਗ ਧਾਹਾਂ ਮਾਰ ਰੋਇਆ ਮੁੰਡਾ, ਨਵੀਂ ਪੀੜ੍ਹੀ ਨੂੰ ਦਿੱਤਾ ਸੁਨੇਹਾ
Sunday, Oct 25, 2026 - 01:23 PM (IST)
ਮਾਨਸਾ (ਵੈੱਬ ਡੈਸਕ)- ਪੰਜਾਬ 'ਚ ਨਸ਼ਿਆਂ ਕਾਰਨ ਤਬਾਹ ਹੋ ਰਹੇ ਪਰਿਵਾਰਾਂ ਦੀ ਇਕ ਦਰਦਨਾਕ ਤਸਵੀਰ ਮਾਨਸਾ 'ਚ ਚੱਲ ਰਹੇ ਪਰਵਿੰਦਰ ਝੋਟੇ ਦੇ ਧਰਨੇ ਤੋਂ ਸਾਹਮਣੇ ਆਈ ਹੈ। ਧਰਨੇ ਵਿਚ ਸ਼ਾਮਲ ਹੋਏ 18 ਸਾਲਾ ਨੌਜਵਾਨ ਗੁਰਦੀਪ ਨੇ ਆਪਣੇ ਘਰ ਦੇ ਮਾੜੇ ਹਾਲਾਤ ਬਿਆਨ ਕਰਦਿਆਂ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਨਸ਼ੇ ਨੇ ਖੋਹਿਆ ਪਰਿਵਾਰ ਦਾ ਇਕਲੌਤਾ ਸਹਾਰਾ
ਗੁਰਦੀਪ ਨੇ ਹਾਲਾਤ ਦਾ ਜ਼ਿਕਰ ਕਰਦੇ ਕਿਹਾ ਕਿ ਉਸ ਦੇ ਪਿਤਾ ਦੀ ਲਗਭਗ ਚਾਰ ਸਾਲ ਪਹਿਲਾਂ ਚਿੱਟੇ, ਕੈਪਸੂਲਾਂ, ਭੁੱਕੀ ਅਤੇ ਅਫ਼ੀਮ ਵਰਗੇ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਪਿਤਾ ਹੀ ਘਰ 'ਚ ਇਕੋ-ਇਕ ਕਮਾਉਣ ਵਾਲੇ ਸਨ, ਜਿਨ੍ਹਾਂ ਦੇ ਜਾਣ ਮਗਰੋਂ ਪਰਿਵਾਰ ਗੰਭੀਰ ਆਰਥਿਕ ਸੰਕਟ 'ਚ ਘਿਰ ਗਿਆ।
ਇਹ ਵੀ ਪੜ੍ਹੋ: ਲੋਕਾਂ ਦੀ ਸਿਹਤ ਨਾਲ ਖਿਲਵਾੜ! ਸਬਜ਼ੀਆਂ ਦੀ ਚਮਕ ਬਾਰੇ ਵੱਡਾ ਖ਼ੁਲਾਸਾ, ਕੈਮੀਕਲ ਲਗਾਉਣ ਦੀ ਵੀਡੀਓ ਵਾਇਰਲ

ਨੌਜਵਾਨੀ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼
ਧਰਨੇ ਦੌਰਾਨ ਪਰਵਿੰਦਰ ਝੋਟੇ ਦੀ ਮਾਤਾ ਦੇ ਗਲ ਲੱਗ ਕੇ ਰੋਂਦੇ ਹੋਏ ਗੁਰਦੀਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਗੁਰਦੀਪ ਨੇ ਦੱਸਿਆ ਕਿ ਮੈਨੂੰ ਧਰਨੇ ਦੌਰਾਨ ਪਰਵਿੰਦਰ ਸਿੰਘ ਦੀ ਮਾਂ ਨੂੰ ਰੋਂਦੇ ਹੋਏ ਵੇਖ ਕੇ ਰੋਣਾ ਆ ਗਿਆ ਸੀ। ਧਰਨੇ ਵਿਚ ਬੋਲਣ ਦਾ ਮਕਸਦ ਸਿਰਫ਼ ਮੇਰਾ ਲੋਕਾਂ ਨੂੰ ਨਸ਼ੇ ਬਾਰੇ ਜਾਗਰੂਕ ਕਰਨਾ ਸੀ। ਗੁਰਦੀਪ ਨੇ ਦੱਸਿਆ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਧਰਨੇ 'ਚ ਪਹੁੰਚਿਆ ਹੈ ਤਾਂ ਜੋ ਦੁੱਖ਼ ਉਸ ਦੇ ਪਰਿਵਾਰ ਨੇ ਹੰਢਾਇਆ ਹੈ, ਉਹ ਕਿਸੇ ਹੋਰ ਦੇ ਘਰ ਨਾ ਹੋਵੇ। ਉਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਨਸ਼ੇ ਘਰਾਂ ਦੇ ਘਰ ਉਜਾੜ ਦਿੰਦੇ ਹਨ, ਇਸ ਲਈ ਹਰ ਨੌਜਵਾਨ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ: 'ਪੁੱਤ ਦੀ ਮੌਤ ਦਾ ਦਰਦ ਝੱਲ ਰਹੇ ਭੀਮ ਸਿੰਘ ਦੇ ਹੌਂਸਲੇ ਨੂੰ ਸਲਾਮ', ਝੋਟਾ ਕਤਲ ਮਾਮਲੇ 'ਤੇ ਪਰਗਟ ਸਿੰਘ ਦਾ ਵੱਡਾ ਬਿਆਨ
ਆਰਥਿਕ ਤੰਗੀ ਅਤੇ ਬੀਮਾਰੀ ਦੀ ਦੋਹਰੀ ਮਾਰ
ਗੁਰਦੀਪ ਦੀ ਉਮਰ 18 ਸਾਲ ਹੈ ਪਰ ਉਹ ਬਚਪਨ ਤੋਂ ਹੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਹੈ। ਉਸ ਦੀ ਹੱਡੀ ਦਾ ਵਾਧਾ ਰੁਕਿਆ ਹੋਇਆ ਹੈ, ਵਜ਼ਨ ਨਹੀਂ ਵੱਧਦਾ ਅਤੇ ਉਸ ਨੂੰ ਭੁੱਖ ਵੀ ਨਹੀਂ ਲੱਗਦੀ। ਪਿਤਾ ਦੇ ਜਿਊਂਦੇ ਜੀਅ ਉਸ ਦਾ ਇਲਾਜ ਚੱਲਦਾ ਸੀ ਪਰ ਹੁਣ ਆਰਥਿਕ ਤੰਗੀ ਕਾਰਨ ਪਿਛਲੇ ਇਕ ਸਾਲ ਤੋਂ ਉਸ ਦੀ ਦਵਾਈ ਬੰਦ ਹੈ। ਹੁਣ ਗੁਰਦੀਪ ਅਤੇ ਉਸ ਦੀ ਦਿਹਾੜੀ-ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਟਾਈਮ ਪਾਸ ਕਰ ਰਹੇ ਹਨ। ਘਰ ਦੀ ਹਾਲਤ ਐਨੀ ਖ਼ਰਾਬ ਹੈ ਕਿ ਮੀਂਹ ਪੈਣ 'ਤੇ ਘਰ ਦੀਆਂ ਛੱਤਾਂ ਚੋਣ ਲੱਗ ਜਾਂਦੀਆਂ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਦੀ ਜਾਂਚ 'ਤੇ CBI ਦਾ ਸ਼ਿਕੰਜਾ! ਅਧਿਕਾਰੀ ਤੇ ਪਟਵਾਰੀ ਤਲਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
