ਲੁਧਿਆਣਾ ’ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, 6 ਸਾਲਾ ਮਾਸੂਮ ਨਾਲ ਦਰਿੰਦੇ ਨੇ ਟੱਪੀਆਂ ਹੱਦਾਂ

Sunday, Dec 04, 2022 - 11:35 AM (IST)

ਲੁਧਿਆਣਾ ’ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, 6 ਸਾਲਾ ਮਾਸੂਮ ਨਾਲ ਦਰਿੰਦੇ ਨੇ ਟੱਪੀਆਂ ਹੱਦਾਂ

ਲੁਧਿਆਣਾ (ਰਾਮ) : ਮਹਾਨਗਰ ’ਚ ਨਾਬਾਲਗ ਅਤੇ ਛੋਟੀਆਂ ਬੱਚੀਆਂ ਨਾਲ ਜਬਰ-ਜ਼ਿਨਾਹ ਦੇ ਕੇਸਾਂ ’ਚ ਵਾਧੇ ਨਾਲ ਲੋਕਾਂ ’ਚ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਵਧਣ ਲੱਗੀ ਹੈ। ਅਜਿਹਾ ਹੀ ਮਾਮਲਾ ਥਾਣਾ ਮੋਤੀ ਨਗਰ ਅਧੀਨ ਪੈਂਦੇ ਇਲਾਕਾ ਦੀਪ ਨਗਰ ’ਚ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਹੋਣ ਦਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੱਚੀ ਦੀ ਮਾਂ ਨੇ ਦੱਸਿਆ ਕਿ ਮੇਰੇ 3 ਬੱਚੇ ਹਨ, ਜਿਨ੍ਹਾਂ ’ਚ 2 ਮੁੰਡੇ ਅਤੇ ਸਭ ਤੋਂ ਛੋਟੀ ਇਕ ਕੁੜੀ ਹੈ। 11 ਨਵੰਬਰ ਨੂੰ ਮੈਂ ਆਪਣੀ ਛੱਤ ’ਤੇ ਬੈਠੀ ਸੀ ਤਾਂ ਮੇਰੀ 6 ਸਾਲਾ ਕੁੜੀ ਮੇਰੇ ਕੋਲ ਰੋਂਦੇ ਹੋਏ ਆਈ, ਜਦੋਂ ਮੈਂ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੇ ਗੁਪਤ ਅੰਗ ’ਤੇ ਹੱਥ ਲਗਾ ਕੇ ਦੱਸਿਆ ਕਿ ਇੱਥੇ ਦਰਦ ਹੋ ਰਿਹਾ ਹੈ।

ਇਹ ਵੀ ਪੜ੍ਹੋ- ਗੋਲਡੀ ਬਰਾੜ ਦੇ ਅਮਰੀਕਾ ’ਚ ਡਿਟੇਨ ਹੋਣ ਦੀ ਭਗਵੰਤ ਮਾਨ ਨੇ ਕੀਤੀ ਪੁਸ਼ਟੀ, ਕਿਹਾ ਜਲਦ ਲਿਆਵਾਂਗੇ ਵਾਪਸ

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਕੁੜੀ ਨੂੰ ਉਸ ਦੇ ਕੱਪੜਿਆਂ ’ਤੇ ਖ਼ੂਨ ਲੱਗਾ ਹੋਣ ਬਾਰੇ ਪੁੱਛਿਆ ਤਾਂ ਮੇਰੀ ਕੁੜੀ ਮੈਨੂੰ ਛੱਤ ਤੋਂ ਥੱਲੇ ਲੈ ਕੇ ਗਈ ਤਾਂ ਵਿਹੜੇ ਵਿਚ ਹੀ ਰਹਿੰਦੇ ਮੁਲਜ਼ਮ ਅਗਨ ਕੁਮਾਰ ਵੱਲ ਇਸ਼ਾਰਾ ਕੀਤਾ। ਜਾਂਚ ਅਧਿਕਾਰੀ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਗਨ ਕੁਮਾਰ ਆਪਣੇ ਜੀਜੇ ਸ਼ੰਕਰ ਨਿਵਾਸੀ ਮੁਜ਼ੱਫਰ ਨਗਰ ਨਾਲ ਹੀ ਉਕਤ ਵਿਹੜੇ ’ਚ ਰਹਿੰਦਾ ਹੈ, ਜਿਸ ’ਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News