ਜਬਰ-ਜ਼ਿਨਾਹ ਕਰਦੇ ਨਗਨ ਹਾਲਤ ’ਚ ਫੜੇ ਜਾਣ ਵਾਲੇ ਥਾਣੇਦਾਰ ਦੀ ਇਕ ਹੋਰ ਵੀਡੀਓ ਆਈ ਸਾਹਮਣੇ

05/15/2021 7:03:38 PM

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਇਕ ਵਿਧਵਾ ਜਨਾਨੀ ਨੂੰ ਬਲੈਕਮੇਲ ਕਰਕੇ ਜਬਰ-ਜ਼ਿਨਾਹ ਕਰਨ ਵਾਲੇ ਥਾਣੇਦਾਰ ਗੁਰਵਿੰਦਰ ਸਿੰਘ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਏ. ਐੱਸ. ਆਈ. ਆਪਣਾ ਜ਼ੁਲਮ ਆਪ ਕਬੂਲ ਕਰ ਰਿਹਾ ਹੈ। ਵੀਡੀਓ ਵਿਚ ਮੁਲਜ਼ਮ ਗੁਰਵਿੰਦਰ ਸਿੰਘ ਇਹ ਵੀ ਕਬੂਲ ਕਰਦਾ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੇ ਵਿਧਵਾ ਜਨਾਨੀ ਦੇ ਪੁੱਤਰ ਨੂੰ 6 ਤਾਰੀਖ਼ ਦੀ ਰਾਤ ਲਗਭਗ 10 ਵਜੇ ਦੇ ਕਰੀਬ ਘਰੋਂ ਚੁੱਕਿਆ ਸੀ ਅਤੇ ਇਸ ਦੌਰਾਨ ਇਕ ਹੋਰ ਪੁਲਸ ਮੁਲਾਜ਼ਮ ਨੇ ਪੀੜਤਾ ਦੇ ਘਰ ਵਿਚ ਪਏ 60 ਹਜ਼ਾਰ ਰੁਪਏ ਵੀ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਆਈ ਮੰਦਭਾਗੀ ਖ਼ਬਰ, ਟੋਭੇ ’ਚ ਨਹਾਉਂਦੇ 5 ਬੱਚੇ ਡੁੱਬੇ, 3 ਦੀਆਂ ਲਾਸ਼ਾਂ ਬਰਾਮਦ

ਇਸ ਵੀਡੀਓ ਨੂੰ ਬਨਾਉਣ ਵਾਲਾ ਸ਼ਖ਼ਸ ਆਖ ਰਿਹਾ ਹੈ ਕਿ ਕਿਸ ਤਰ੍ਹਾਂ ਏ. ਐੱਸ. ਆਈ. ਗੁਰਵਿੰਦਰ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਪੀੜਤ ਮਹਿਲਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਲਈ ਉਨ੍ਹਾਂ ਵੀ ਏ. ਐੱਸ. ਆਈ. ਨੂੰ ਵਰਜਿਆ ਸੀ ਪਰ ਉਹ ਨਹੀਂ ਸਮਝਿਆ, ਜਿਸ ਤੋਂ ਬਾਅਦ ਉਨ੍ਹਾਂ ਪੀੜਤਾ ’ਤੇ ਦਬਾਅ ਪਾਉਣ ਲਈ ਉਸ ਦੇ ਪੁੱਤਰ ਨੂੰ ਨਾਜਾਇਜ਼ ਮਾਮਲੇ ’ਚ ਫਸਾ ਕੇ ਘਰੋਂ ਗ੍ਰਿਫ਼ਤਾਰ ਕਰ ਲਿਆ, ਜਿਸ ਸਮੇਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਸਮੇਂ ਉਹ ਕੋਰੋਨਾ ਤੋਂ ਪੀੜਤ ਸੀ। ਇਸ ਲਈ ਉਹ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਐੱਸ. ਆਈ. ਟੀ. ਬਣਾ ਕੇ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਪਰਤੇ ਨੌਜਵਾਨ ਦੀ ਵਿਆਹ ਤੋਂ 17 ਦਿਨ ਬਾਅਦ ਕੋਰੋਨਾ ਕਾਰਣ ਮੌਤ, ਰੋ-ਰੋ ਹਾਲੋ ਬੇਹਾਲ ਹੋਈ ਮਾਂ

ਘਟਨਾ ਤੋਂ ਬਾਅਦ ਏ. ਐੱਸ. ਈ. ਬਰਖ਼ਾਸਤ
ਇਸ ਸ਼ਰਮਨਾਕ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਐੱਸ. ਐੱਸ. ਪੀ. ਬਠਿੰਡਾ ਭੁਪਿੰਦਰ ਅਜੀਤ ਸਿੰਘ ਵਿਰਕ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਏ. ਐੱਸ. ਆਈ. ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਬਠਿੰਡਾ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਦੀ ਸ਼ਰਮਨਾਕ ਹਰਕਤ ਸਾਹਮਣੇ ਆਉਣ ਤੋਂ ਬਾਅਦ ਉਸ ਖ਼ਿਲਾਫ਼ 376 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਸੀ ਕਿ ਪੀੜਤ ਵਿਧਵਾ ਦੇ ਪੁੱਤਰ ’ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਖ਼ਤਰਨਾਕ ਰੂਪ ਧਾਰ ਚੁੱਕੀ ਕੋਰੋਨਾ ਮਹਾਮਾਰੀ ’ਤੇ ਪੀ. ਜੀ. ਆਈ. ਦੇ ਡਾਇਰੈਕਟਰ ਦਾ ਵੱਡਾ ਬਿਆਨ

ਕੀ ਕਹਿਣਾ ਹੈ ਪੀੜਤਾ ਦਾ
ਉਧਰ ਸਾਰਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਈ. ਪੀੜਤਾ ਨੇ ਦੱਸਿਆ ਕਿ ਏ. ਐੱਸ. ਆਈ. ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ ਕਿ ਉਹ ਉਸ ਦੇ ਲੜਕੇ ਖ਼ਿਲਾਫ਼ ਅਜਿਹਾ ਮੁਕੱਦਮਾ ਦਰਜ ਕਰੇਗਾ ਕਿ ਉਸ ਨੇ ਦਸ ਸਾਲ ਜੇਲ੍ਹ ’ਚੋਂ ਨਹੀਂ ਨਿਕਲਣਾ। ਉਨ੍ਹਾਂ ਦੱਸਿਆ ਕਿ ਛੇ ਤਰੀਕ ਨੂੰ ਮੇਰੇ ਪੁੱਤਰ ਨੂੰ ਘਰੋਂ ਚੁੱਕ ਲਿਆ ਗਿਆ ਅਤੇ ਘਰੋਂ 50-60 ਹਜ਼ਾਰ ਰੁਪਏ ਵੀ ਚੁੱਕ ਲਏ ਗਏ। ਉਸ ਨੇ ਦੱਸਿਆ ਕਿ ਜਦੋਂ ਉਹ ਸੀ. ਆਈ. ਏ. ਸਟਾਫ ਗਈ ਤਾਂ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਕੁੱਝ ਪੈਸੇ ਆਪਣੀ ਭੈਣ ਤੋਂ ਲਏ ਅਤੇ ਕੁੱਝ ਫਾਇਨਾਂਸ ਕੰਪਨੀ ਤੋਂ ਲੈ ਕੇ ਦਿੱਤੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਜਿਸ ਕਰਕੇ ਮਜਬੂਰ ਹੋਈ ਹੈ। ਉਸ ਨੇ ਦੱਸਿਆ ਕਿ ਉਹ ਰਾਤ ਨੂੰ 11 ਵਜੇ ਘਰ ਧੱਕੇ ਨਾਲ ਆਇਆ ਸੀ। ਵਿਧਵਾ ਔਰਤ ਨੇ ਦੱਸਿਆ ਕਿ ਉਸ ਨੇ ਜਾਣ ਬੁੱਝ ਕੇ ਉਸ ਦੇ ਪੁੱਤਰ ਨੂੰ ਫਸਾਇਆ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਹੁਣ ਟਵੀਟ ਵਿਚ ਸੁਖਜਿੰਦਰ ਰੰਧਾਵਾ ਦਾ ਨਾਂ ਵੀ ਕੀਤਾ ਸ਼ਾਮਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News