ਵਿਦਿਆਰਥਣ ਨਾਲ ਜਬਰ-ਜ਼ਨਾਹ; ਕੇਸ ਦਰਜ

Wednesday, Sep 27, 2017 - 01:52 AM (IST)

ਵਿਦਿਆਰਥਣ ਨਾਲ ਜਬਰ-ਜ਼ਨਾਹ; ਕੇਸ ਦਰਜ

ਸੈਲਾ ਖੁਰਦ,  (ਅਰੋੜਾ)-  ਇਕ ਬਾਰ੍ਹਵੀਂ ਦੀ ਵਿਦਿਆਰਥਣ ਨਾਲ ਦੋ ਲੜਕਿਆਂ ਨੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਵਿਦਿਆਰਥਣ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਲੜਕਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। 
ਪੀੜਤਾ ਨੇ ਦੱਸਿਆ ਕਿ ਕੱਲ ਸਵੇਰੇ ਬਲਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਤੇ ਗਗਨਦੀਪ ਉਰਫ ਦੀਪਾ ਪੁੱਤਰ 
ਤਿੱਕੀ ਵਾਸੀਆਨ ਪੱਦੀ ਸੂਰਾ ਸਿੰਘ ਮੋਟਰਸਾਈਕਲ 'ਤੇ ਆਏ ਅਤੇ ਮੈਨੂੰ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਦੇ ਹੀ ਇਕ ਘਰ 'ਚ ਲੈ ਗਏ, ਜਿੱਥੇ ਉਨ੍ਹਾਂ ਕੋਕ 'ਚ ਮਿਲਾ ਕੇ ਕੋਈ ਨਸ਼ੀਲੀ ਚੀਜ਼ ਪਿਆ ਦਿੱਤੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੇ ਸਰੀਰ 'ਤੇ ਕੱਪੜੇ ਨਹੀਂ ਸਨ ਤੇ ਵਾਲ ਖਿੱਲਰੇ ਹੋਏ ਸਨ। ਦੋਸ਼ੀ ਲੜਕਿਆਂ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੇਰੀ ਬਣਾਈ ਫਿਲਮ ਇੰਟਰਨੈੱਟ 'ਤੇ ਪਾ ਦਿਆਂਗੇ। 
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਤਿੰਨ ਲੜਕਿਆਂ ਖਿਲਾਫ਼ ਬਿਆਨ ਦਰਜ ਕਰਵਾਏ ਸਨ ਅਤੇ 2 'ਤੇ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਮਾਹਿਲਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਲੜਕੀ ਤੀਜੇ ਲੜਕੇ ਦਾ ਨਾਂ ਲੈਂਦੀ ਹੈ ਤਾਂ ਪੁਲਸ ਉਸ ਖਿਲਾਫ਼ ਵੀ ਕੇਸ ਦਰਜ ਕਰ ਦੇਵੇਗੀ। ਦੋਸ਼ੀਆਂ ਖਿਲਾਫ਼ ਧਾਰਾ 376, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News