ਜਬਰ-ਜ਼ਿਨਾਹ ਦੀ ਸ਼ਿਕਾਰ 21 ਸਾਲਾ ਲੜਕੀ ਦੀ ਵਿਗੜੀ ਹਾਲਤ, ਹਸਪਤਾਲ ਜਾਂਦੀ ਨੇ ਤੋੜਿਆ ਦਮ

Sunday, May 14, 2023 - 06:15 PM (IST)

ਜਬਰ-ਜ਼ਿਨਾਹ ਦੀ ਸ਼ਿਕਾਰ 21 ਸਾਲਾ ਲੜਕੀ ਦੀ ਵਿਗੜੀ ਹਾਲਤ, ਹਸਪਤਾਲ ਜਾਂਦੀ ਨੇ ਤੋੜਿਆ ਦਮ

ਫਿਲੌਰ (ਭਾਖੜੀ) : ਵਿਆਹੇ ਲੜਕੇ ਵੱਲੋਂ ਕੁਆਰੀ ਲੜਕੀ ਨੂੰ ਵਿਦੇਸ਼ ਲਿਜਾ ਕੇ ਉਥੇ ਵਿਆਹ ਕਰਨ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਅਤੇ ਲੜਕੇ ਦੀ ਮਾਂ ਵੱਲੋਂ ਪੀੜਤਾ ਨੂੰ ਡਰਾਉਣ-ਧਮਕਾਉਣ ਦੇ ਮਾਮਲੇ ’ਚ ਜਬਰ-ਜ਼ਨਾਹ ਦੀ ਸ਼ਿਕਾਰ 21 ਸਾਲਾ ਪੀੜਤ ਲੜਕੀ ਨੇ ਦਮ ਤੋੜ ਦਿੱਤਾ ਹੈ। ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਪੁਲਸ ਨੇ ਜਬਰ-ਜ਼ਿਨਾਹ ਦੇ ਮੁਕੱਦਮੇ ’ਚ ਧਾਰਾ ਦਾ ਇਜ਼ਾਫਾ ਕੀਤਾ ਹੈ। ਮ੍ਰਿਤਕਾ ਨੂੰ ਧਮਕਾਉਣ ਵਾਲੀ ਔਰਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਮੁੱਖ ਮੁਲਜ਼ਮ ਅਜੇ ਵੀ ਫਰਾਰ ਹੈ।

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਬਜ਼ੁਰਗ

ਮੁਲਜ਼ਮ ਨੇ ਪੀੜਤਾ ਨੂੰ ਪਹਿਲਾਂ ਹੋਟਲ ਤੇ ਬਾਅਦ ’ਚ ਖੇਤਾਂ ’ਚ ਲਿਜਾ ਕੇ ਮਾਰਨ ਦੀ ਕੀਤੀ ਸੀ ਕੋਸ਼ਿਸ਼

ਬੀਤੀ 3 ਮਈ ਨੂੰ ਦੁਪਹਿਰ 3 ਵਜੇ ਨੇੜਲੇ ਪਿੰਡ ਛੀਛੋਵਾਲ ਦੇ ਖੇਤਾਂ ’ਚ ਇਕ ਲੜਕਾ-ਲੜਕੀ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕਰ ਰਿਹਾ ਸੀ। ਜਦੋਂ ਲੜਕੇ ਨੇ ਲੜਕੀ ਦਾ ਗਲਾ ਘੁੱਟ ਕੇ ਉਸ ਨੂੰ ਜਾਨੋਂ ਮਾਰਨ ਦਾ ਯਤਨ ਕੀਤਾ ਤਾਂ ਲੜਕੀ ਨੇ ਹਿੰਮਤ ਜੁਟਾ ਕੇ ਉਸ ਨੂੰ ਲੱਤ ਮਾਰ ਕੇ ਸੁੱਟ ਦਿੱਤਾ ਅਤੇ ਖੁਦ ਰੌਲਾ ਪਾਉਣ ਲੱਗ ਪਈ। ਪੀੜਤਾ ਦੀ ਆਵਾਜ਼ ਸੁਣ ਕੇ ਨੇੜੇ ਦੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੇ ਉਥੇ ਪੁੱਜ ਕੇ ਲੜਕੀ ਦੀ ਜਾਨ ਬਚਾਈ। ਲੋਕਾਂ ਦੇ ਪੁੱਜਣ ’ਤੇ ਮੁਲਜ਼ਮ ਆਪਣੀ ਕਾਰ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਮੁਲਜ਼ਮ ਦੇ ਉਥੋਂ ਜਾਂਦੇ ਹੀ ਕੁਝ ਸਮੇਂ ਬਾਅਦ ਉਸ ਦੀ ਮਾਤਾ ਉਥੇ ਆ ਪੁੱਜੀ ਅਤੇ ਉਸ ਨੇ ਮੂੰਹ ਬੰਦ ਰੱਖਣ ਲਈ ਲੜਕੀ ਨੂੰ ਡਰਾਇਆ-ਧਮਕਾਇਆ। ਪੀੜਤ ਲੜਕੀ ਨੇ ਪੁਲਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਲੜਕਾ ਹਨੀ ਪਵਾਰ ਹੈ, ਜੋ ਵਿਆਹਿਆ ਹੋਇਆ ਹੈ ਅਤੇ 2 ਬੱਚਿਆਂ ਦਾ ਬਾਪ ਹੈ। ਉਸ ਨੇ ਉਸ ਨੂੰ ਆਪਣੇ ਝਾਂਸੇ ’ਚ ਲੈ ਕੇ ਕਿਹਾ ਕਿ ਉਹ ਉਸ ਨੂੰ ਵਿਦੇਸ਼ ਲੈ ਜਾਵੇਗਾ, ਜਿਥੇ ਉਹ ਉਸ ਨਾਲ ਵਿਆਹ ਕਰ ਲਵੇਗਾ। ਅਜਿਹਾ ਕਹਿ ਕੇ ਉਹ ਪਿਛਲੇ ਇਕ ਸਾਲ ਤੋਂ ਉਸ ਦਾ ਜਬਰ-ਜ਼ਿਨਾਹ ਕਰਦਾ ਰਿਹਾ। ਹੁਣ ਉਸ ਦਾ ਭੇਤ ਖੁੱਲ੍ਹ ਨਾ ਜਾਵੇ, ਇਸ ਲਈ ਉਹ ਉਸ ਨੂੰ ਰਸਤੇ ਤੋਂ ਹਟਾਉਣ ਲਈ ਮਾਰਨ ਦੀ ਯੋਜਨਾ ਬਣਾ ਕੇ ਬੈਠਾ ਹੈ, ਜਿਸ ’ਤੇ ਪੁਲਸ ਨੇ ਹਨੀ ’ਤੇ ਜਬਰ-ਜ਼ਿਨਾਹ ਅਤੇ ਮਾਤਾ ਵਿੱਦਿਆ ’ਤੇ ਪੀੜਤਾ ਨੂੰ ਧਮਕਾਉਣ ਦਾ ਪਰਚਾ ਦਰਜ ਕਰ ਦਿੱਤਾ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਸਪਾ ਸੈਂਟਰ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਪੁਲਸ ਦੀ ਰੇਡ, 4 ਔਰਤਾਂ ਸਮੇਤ 7 ਗ੍ਰਿਫਤਾਰ

ਪੀੜਤ ਮਰਨ ਤੋਂ ਪਹਿਲਾਂ ਅਦਾਲਤ ’ਚ ਪੇਸ਼ ਹੋ ਕੇ ਬਿਆਨ ਕਰਵਾ ਚੁੱਕੀ ਸੀ ਦਰਜ

ਪੀੜਤ ਲੜਕੀ, ਜੋ ਅਜੇ 21 ਸਾਲ ਦੀ ਸੀ, ਉਸ ਨੇ ਸਥਾਨਕ ਪੁਲਸ ਕੋਲ ਹਨੀ ਪਵਾਰ ਅਤੇ ਉਸ ਦੀ ਮਾਤਾ ਵਿਰੁੱਧ ਕੇਸ ਦਰਜ ਕਰਵਾਇਆ ਸੀ। ਪੁਲਸ ਨੇ ਲੜਕੀ ਨੂੰ ਅਦਾਲਤ ’ਚ ਪੇਸ਼ ਕੀਤਾ, ਜਿਥੇ ਲੜਕੀ ਨੇ ਜੱਜ ਸਾਹਿਬ ਦੇ ਸਾਹਮਣੇ ਆਪਣੇ ਨਾਲ ਵਾਪਰੀ ਪੂਰੀ ਕਹਾਣੀ ਦੱਸਦੇ ਹੋਏ ਬਿਆਨ ਕਮਲਬੱਧ ਕਰਵਾ ਦਿੱਤੇ ਸਨ। ਮ੍ਰਿਤਕਾ ਨੇ ਜੱਜ ਸਾਹਿਬ ਨੂੰ ਦੱਸਿਆ ਕਿ ਹਨੀ ਪਵਾਰ ਨੇ ਨਾ ਸਿਰਫ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਸਾਲ ਤੱਕ ਉਸ ਨਾਲ ਜਬਰ-ਜ਼ਿਨਾਹ ਕੀਤੀ, ਸਗੋਂ ਉਹ ਚਿੱਟੇ ਦਾ ਨਸ਼ਾ ਵੀ ਕਰਦਾ ਹੈ। 3 ਮਈ ਨੂੰ ਜਦੋਂ ਉਸ ਨੇ ਪਵਾਰ ’ਤੇ ਵਿਆਹ ਕਰਨ ਦਾ ਦਬਾਅ ਪਾਇਆ ਤਾਂ ਪਵਾਰ ਨੇ ਉਸ ਨੂੰ ਗੋਰਾਇਆ ਦੇ ਇਕ ਹੋਟਲ ’ਚ ਲਿਜਾ ਕੇ ਪਹਿਲਾਂ ਮਾਰਨ ਦਾ ਯਤਨ ਕੀਤਾ ਜਦੋਂ ਉਹ ਉਥੇ ਆਪਣੇ ਮਨਸੂਬੇ ’ਚ ਕਾਮਯਾਬ ਨਾ ਹੋਇਆ ਤਾਂ ਰਸਤੇ ’ਚ ਸੁੰਨਸਾਨ ਜਗ੍ਹਾ ਦੇਖ ਕੇ ਖੇਤਾਂ ’ਚ ਲਿਜਾ ਕੇ ਉਸ ਨੂੰ ਮੁੜ ਮਾਰਨ ਦਾ ਯਤਨ ਕੀਤਾ। ਜੇਕਰ ਉਸ ਦੀਆਂ ਆਵਾਜ਼ਾਂ ਸੁਣ ਕੇ ਕਿਸਾਨ ਉਥੇ ਨਾ ਪੁੱਜਦੇ ਤਾਂ ਉਹ ਉਸ ਨੂੰ ਜਾਨੋਂ ਮਾਰ ਦਿੰਦਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ’ਚ ਵਾਪਰਿਆ ਵੱਡਾ ਹਾਦਸਾ, ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਜਿਊਂਦਾ ਸੜਿਆ ਵਿਅਕਤੀ

ਰਾਤ 2.30 ਵਜੇ ਮ੍ਰਿਤਕਾ ਨੇ ਲਿਆ ਆਖਰੀ ਸਾਹ

ਮ੍ਰਿਤਕ ਲੜਕੀ ਦੀ ਭੈਣ ਨੇ ਦੱਸਿਆ ਕਿ ਉਹ 6 ਭੈਣਾਂ ਹਨ, ਉਨ੍ਹਾਂ ਦਾ ਸਭ ਤੋਂ ਛੋਟਾ ਇਕ ਭਰਾ ਹੈ, ਜੋ ਅਜੇ 9ਵੀਂ ਕਲਾਸ ’ਚ ਪੜ੍ਹਦਾ ਹੈ। ਉਨ੍ਹਾਂ ਦੇ ਮਾਤਾ-ਪਿਤਾ ਦਾ 6 ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ। 3 ਭੈਣਾਂ ਵਿਆਹੀਆਂ ਹੋਈਆਂ ਹਨ। ਮ੍ਰਿਤਕ ਲੜਕੀ ਆਪਣੀਆਂ 2 ਭੈਣਾਂ ਅਤੇ ਇਕ ਭਰਾ ਦੇ ਨਾਲ ਇਕੱਠੇ ਰਹਿ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਭੈਣ ਇੰਨੀ ਮਿਹਨਤੀ ਸੀ ਕਿ ਉਹ ਲੁਧਿਆਣਾ ਫੈਕਟਰੀ ’ਚ ਕੰਮ ਕਰ ਕੇ ਪੂਰਾ ਘਰ ਚਲਾ ਰਹੀ ਸੀ। ਪਤਾ ਨਹੀਂ ਕਿਵੇਂ ਉਹ ਹਨੀ ਪਵਾਰ ਦੇ ਝਾਂਸੇ ’ਚ ਆ ਗਈ ਅਤੇ ਆਪਣੀ ਜਾਨ ਗਵਾ ਬੈਠੀ। ਮੁਲਜ਼ਮ ਲੜਕੇ ਨੇ ਉਸ ਦੀ ਭੈਣ ਨੂੰ ਮੌਤ ਦੇ ਘਾਟ ਉਤਾਰਨ ਲਈ ਉਸ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਸੀ। ਉਹ ਹਸਪਤਾਲ ਦੇ ਬੈੱਡ ’ਤੇ ਪਈ ਤੜਫਦੀ ਰਹੀ। ਬੀਤੇ ਦਿਨ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਉਸ ਨੂੰ ਘਰ ਲੈ ਗਏ, ਜਿਥੇ ਉਸ ਦੀ ਸਿਹਤ ਵਿਗੜ ਗਈ ਅਤੇ ਰਾਤ ਨੂੰ ਉਹ ਉਸ ਨੂੰ ਮੁੜ ਸਿਵਲ ਹਸਪਤਾਲ ਲੈ ਆਏ, ਜਿਥੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੀ 2.30 ਵਜੇ ਉਸ ਨੇ ਦਮ ਤੋੜ ਦਿੱਤਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News