70 ਸਾਲਾ ਬਜ਼ੁਰਗ ਵਲੋਂ 5 ਸਾਲ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼ (ਵੀਡੀਓ)

Monday, Sep 16, 2019 - 09:50 AM (IST)

ਫਰੀਦਕੋਟ (ਜਗਤਾਰ)—ਫਰੀਦਕੋਟ ਦੇ ਇਕ ਪਿੰਡ 'ਚ 70 ਸਾਲਾ ਬਜ਼ੁਰਗ ਵਲੋਂ ਪੰਜ ਸਾਲਾ ਬੱਚੀ ਨਾਲ ਜ਼ਬਰ-ਜਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੀ. ਐੱਸ.ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਬੱਚੀ ਪਿੰਡ ਦੇ ਬੱਚਿਆਂ ਨਾਲ ਖੇਡ ਰਹੀ ਸੀ ਕਿ ਉਹ ਗੁਆਂਢੀ ਦਲੀਪ ਸਿੰਘ ਦੇ ਘਰ ਬਕਰੀਆਂ ਦੇਖਣ ਚਲੀ ਗਈ ਪਰ ਜਦੋਂ ਕਾਫੀ ਦੇਰ ਬੱਚੀ ਘਰ ਨਹੀਂ ਪਰਤੀ ਤਾਂ ਬੱਚੀ ਦੀ ਮਾਂ ਗੁਆਂਢੀ ਦਲੀਪ ਸਿੰਘ ਦੇ ਘਰ ਬੱਚੀ ਨੂੰ ਦੇਖਣ ਚਲੀ ਗਈ, ਜਿਥੇ ਦਲੀਪ ਬੱਚੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਬੱਚੀ ਦੀ ਮਾਂ ਦੇ ਰੌਲਾ ਪਾਉਣ 'ਤੇ ਦਲੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਉਕਤ ਮਹਿਲਾ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਤੇ ਮਾਮਲਾ ਵੂਮੈਨ ਸੈੱਲ ਦੀ ਇੰਚਾਰਜ ਏ. ਐੱਸ.ਆਈ. ਇੰਚਾਰਜ ਜਗਨਦੀਪ ਕੌਰ ਨੂੰ ਸੌਂਪਿਆ ਗਿਆ। ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਨਾਬਾਲਗ ਬੱਚੀਆਂ ਨਾਲ ਹੋ ਰਹੀਆਂ ਅਜਿਹੀਆਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਵਾਰਦਾਤਾਂ ਸਮਾਜ ਦੇ ਮੱਥੇ 'ਤੇ ਕਲੰਕ ਹੈ। ਸਰਕਾਰ ਵਲੋਂ ਬਣਾਏ ਗਏ ਸਖਤ ਕਾਨੂੰਨ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਨਾ ਪੈਣਾ ਇਕ ਚਿੰਤਾ ਦਾ ਵਿਸ਼ਾ ਹੈ।


author

Shyna

Content Editor

Related News