13 ਸਾਲਾ ਬੱਚੀ ਨੂੰ ਬੇਹੋਸ਼ ਕਰਕੇ 2 ਨੌਜਵਾਨਾਂ ਨੇ ਕੀਤਾ ਸੀ ਜਬਰ-ਜ਼ਿਨਾਹ, ਹੁਣ ਮੌਤ ਤੱਕ ਰਹਿਣਗੇ ਜੇਲ੍ਹ ਅੰਦਰ

Saturday, Oct 09, 2021 - 05:09 PM (IST)

13 ਸਾਲਾ ਬੱਚੀ ਨੂੰ ਬੇਹੋਸ਼ ਕਰਕੇ 2 ਨੌਜਵਾਨਾਂ ਨੇ ਕੀਤਾ ਸੀ ਜਬਰ-ਜ਼ਿਨਾਹ, ਹੁਣ ਮੌਤ ਤੱਕ ਰਹਿਣਗੇ ਜੇਲ੍ਹ ਅੰਦਰ

ਜਲੰਧਰ (ਜਤਿੰਦਰ, ਭਾਰਦਵਾਜ)-ਐਡੀਸ਼ਨਲ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵੱਲੋਂ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਦੋ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਬਾਲਗ ਕੁੜੀ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੇ ਸਿਰ ਵਿਚ ਇੱਟ ਮਾਰ ਕੇ ਉਸ ਨੂੰ ਜ਼ਖ਼ਮੀ ਕਰਨ ਉਪਰੰਤ ਉਸ ਨਾਲ ਜਬਰ-ਜ਼ਿਨਾਹ ਕਰਨ ਅਤੇ ਉਸ ਦਾ ਮੋਬਾਇਲ ਖੋਹ ਲਿਜਾਣ ਦੇ ਮਾਮਲੇ ਵਿਚ ਹਿਮਾਂਸ਼ੂ ਅਤੇ ਦੁਰਗੇਸ਼ ਯਾਦਵ ਨਿਵਾਸੀ ਰੇਲਵੇ ਕਾਲੋਨੀ ਜਲੰਧਰ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਇਸ ਦੇ ਨਾਲ ਹੀ ਦੋਵਾਂ ਨੂੰ ਅਦਾਲਤ ਨੇ ਮੌਤ ਹੋਣ ਤੱਕ ਉਮਰ ਕੈਦ ਅਤੇ 5 ਲੱਖ 10 ਹਜ਼ਾਰ ਰੁਪਏ ਪ੍ਰਤੀ ਦੋਸ਼ੀ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ 2-2 ਸਾਲ ਦੀ ਕੈਦ ਦੀ ਹੋਰ ਸਜ਼ਾ ਦਾ ਹੁਕਮ ਸੁਣਾਇਆ ਹੈ। 

ਇਹ ਵੀ ਪੜ੍ਹੋ: 'ਭੁੱਲ ਸੁਧਾਰ ਰੈਲੀ’ ਦੌਰਾਨ ਸੁਖਬੀਰ ਦਾ ਵੱਡਾ ਐਲਾਨ, ਦੋਆਬੇ ’ਚ ਬਣੇਗਾ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਮੈਡੀਕਲ ਕਾਲਜ

ਇਸ ਮਾਮਲੇ ਵਿਚ ਸੁਰਿੰਦਰ ਮੋਹਨ ਨਿਵਾਸੀ ਨੰਦਨਪੁਰ ਵੱਲੋਂ 24-5-18 ਨੂੰ ਪੁਲਸ ਡਿਵੀਜ਼ਨ ਨੰਬਰ ਇਕ ਵਿਚ ਰਿਪੋਰਟ ਦਰਜ ਕਰਾਈ ਸੀ। ਜ਼ਿਕਰਯੋਗ ਹੈ ਕਿ ਜੁਰਮਾਨੇ ਵਾਲੀ ਸਜ਼ਾ ਉਮਰ ਕੈਦ ਦੇ ਨਾਲ-ਨਾਲ ਚਲਦੀ ਹੈ। ਦੋਵੇਂ ਦੋਸ਼ੀ ਰੇਲਵੇ ਕਾਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਦੁਰਗੇਸ਼ ਯਾਦਵ ਮੂਲ ਰੂਪ ਨਾਲ ਯੂ. ਪੀ. ਦੇ ਸਿਧਾਰਥ ਨਗਰ ਦੇ ਪਿੰਡ ਸੁਗੂੜੀਆ ਦਾ ਰਹਿਣ ਵਾਲਾ ਹੈ। ਦੋਵੇਂ ਦੋਸ਼ੀ ਰਿਸ਼ਤੇ ਵਿਚ ਜੀਜਾ ਅਤੇ ਸਾਲਾ ਲੱਗਦੇ ਹਨ। 

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਲਖੀਮਪੁਰ ਘਟਨਾ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਲਈ 5-5 ਲੱਖ ਦੇਣ ਦਾ ਐਲਾਨ

ਇਥੇ ਦੱਸਣਯੋਗ ਹੈ ਕਿ 23 ਮਈ 2018 ਨੂੰ ਮਕਸੂਦਾਂ ਵਿਚ 13 ਸਾਲਾ ਬੱਚੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਬੱਚੀ ਦਾ ਪਿਤਾ ਫੈਕਟਰੀ ਵਿਚ ਕੰਮ ਕਰਦਾ ਸੀ ਜਦਕਿ ਮਾਂ ਦੀ ਮੌਤ ਹੋ ਚੁੱਕੀ ਹੈ। ਪਿਤਾ ਨੂੰ ਬੇਟੇ ਨੇ ਦੱਸਿਆ ਸੀ ਕਿ ਭੈਣ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੇ ਸਿਰ ਵਿਚੋਂ ਖ਼ੂਨ ਵਹਿ ਰਿਹਾ ਸੀ। ਟ੍ਰੀਟਮੈਂਟ ਦੇ ਬਾਅਦ ਹਾਲਤ ਵਿਚ ਸੁਧਾਰ ਹੋਣ ਦੇ ਬਾਅਦ ਬੱਚੀ ਨੇ ਪੁਲਸ ਨੂੰ ਦੱਸਿਆ ਸੀ ਕਿ ਸ਼ਾਮ ਦੇ ਸਮੇਂ ਦੋ ਨੌਜਵਾਨ ਉਸ ਦੇ ਘਰ ਆਏ ਸਨ ਅਤੇ ਉਸ ਦੇ ਸਿਰ ਵਿਚ ਇੱਟ ਮਾਰ ਦਿੱਤੀ ਸੀ। ਬੇਹੋਸ਼ ਹੋਣ 'ਤੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਦੇ ਬਾਅਦ ਘਰੋਂ ਉਹ ਨਕਦੀ, ਗਹਿਣੇ ਵੀ ਲੁੱਟ ਕੇ ਲੈ ਗਏ ਸਨ। ਇਸ ਦੇ ਦੂਜੇ ਦਿਨ ਹੀ ਇਲਾਕੇ ਵਿਚ 70 ਸਾਲਾ ਆਗਿਆਵੰਤੀ ਨੂੰ ਜ਼ਖ਼ਮੀ ਕਰਕੇ ਲੁੱਟ ਕੀਤੀ ਗਈ ਸੀ। ਸੀ. ਸੀ. ਟੀ. ਵੀ. ਅਤੇ ਮੋਬਾਇਲ ਜ਼ਰੀਏ ਪੁਲਸ ਨੇ ਦੋਸ਼ੀਆਂ ਨੂੰ ਫੜਿਆ। ਬਾਅਦ ਵਿਚ ਦੋਸ਼ੀਆਂ ਨੇ ਮੰਨਿਆ ਕਿ ਉਹ ਗੈਸ ਕਰਮਚਾਰੀ ਬਣ ਕੇ ਆਗਿਆਵੰਤੀ ਦੇ ਘਰ ਦੀ ਰੇਕੀ ਕਰਕੇ ਵਾਪਸ ਆ ਰਹੇ ਸਨ ਤਾਂ ਵਿਦਿਆਰਥਣ ਨੂੰ ਵੇਖ ਕੇ ਉਨ੍ਹਾਂ ਦੀ ਨੀਅਤ ਖ਼ਰਾਬ ਹੋ ਗਈ ਸੀ। 

ਇਹ ਵੀ ਪੜ੍ਹੋ:  ਜਲੰਧਰ ’ਚ ਕਿਸਾਨਾਂ ਵੱਲੋਂ ਅਕਾਲੀ ਦਲ-ਬਸਪਾ ਦੀ ‘ਭੁੱਲ ਸੁਧਾਰ ਰੈਲੀ’ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News