10 ਮਹੀਨੇ ਬਾਅਦ ਮਹਿਲਾ ਦੀ ਸ਼ਿਕਾਇਤ ''ਤੇ ਪਤੀ ਤੇ ਸਹੁਰੇ ਖਿਲਾਫ ਕੇਸ ਦਰਜ

Monday, Mar 05, 2018 - 02:09 PM (IST)

10 ਮਹੀਨੇ ਬਾਅਦ ਮਹਿਲਾ ਦੀ ਸ਼ਿਕਾਇਤ ''ਤੇ ਪਤੀ ਤੇ ਸਹੁਰੇ ਖਿਲਾਫ ਕੇਸ ਦਰਜ

ਪਟਿਆਲਾ (ਬਲਜਿੰਦਰ)-ਖੰਨਾ ਦੀ ਰਹਿਣ ਵਾਲੀ ਵਿਆਹੁਤਾ ਨਿਰਮਲਾ ਦੇਵੀ ਦੀ ਸ਼ਿਕਾਇਤ 'ਤੇ ਥਾਣਾ ਤ੍ਰਿਪੜੀ ਦੀ ਪੁਲਸ ਨੇ 10 ਮਹੀਨੇ ਬਾਅਦ ਔਰਤ ਦੇ ਪਤੀ ਹਰਪ੍ਰੀਤ ਸਿੰਘ ਅਤੇ ਗੁਲਜ਼ਾਰਾ ਰਾਮ ਵਾਸੀ ਸੂਰ ਮਾਰਕੀਟ ਖੰਨਾ ਜ਼ਿਲਾ ਲੁਧਿਆਣਾ ਦੇ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਵਿਚ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਹਰਪ੍ਰੀਤ ਸਿੰਘ ਵਾਸੀ ਸੂਰ ਮਾਰਕੀਟ ਖੰਨਾ ਹਾਲ ਵਾਸੀ ਬੂਨਾ ਜ਼ਿਲਾ ਫਤਿਹਾਬਾਦ ਨਾਲ ਹੋਇਆ। ਵਿਆਹ ਤੋਂ ਬਾਅਦ ਉਕਤ ਦੋਵੇਂ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਨ ਲੱਗ ਪਏ। ਨਿਰਮਲਾ ਦੇਵੀ ਮੁਤਾਬਕ 3 ਮਈ 2017 ਨੂੰ ਗੁਲਜ਼ਾਰਾ ਰਾਮ ਨੇ ਸਿਉਣਾ ਚੌਕ ਰਣਜੀਤ ਨਗਰ ਪਟਿਆਲਾ ਵਿਖੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਹੁਣ ਉਕਤ ਦੋਵਾਂ ਖਿਲਾਫ 323, 365, 376, 406, 498, 506 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News