ਪਿਆਰ ਦੇ ਜਾਲ ''ਚ ਫਸਾ 3 ਸਾਲ ਕਰਦਾ ਰਿਹਾ ਜਬਰ-ਜ਼ਿਨਾਹ, ਹੁਣ ਪੁਲਸ ਕੋਲ ਪੁੱਜੀ ਪੀੜਤਾ
Wednesday, Jul 24, 2024 - 02:41 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਸਦਰ ਜਗਰਾਓਂ ਅਧੀਨ ਪੈਂਦੇ ਇੱਕ ਪਿੰਡ ਦੀ ਕੁੜੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਬੂਟੀਕ 'ਤੇ ਕੰਮ ਕਰਦੀ ਹੈ। ਪਿੰਡ ਬੱਦੋਵਾਲ ਦੇ ਇੱਕ ਨੌਜਵਾਨ ਨੇ ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਅਤੇ ਆਪਣੇ ਪਿੰਡ ਲਿਆ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਸ ਦੇ ਨਾਲ ਹੀ ਉਕਤ ਨੌਜਵਾਨ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਤਿੰਨ ਸਾਲ ਵੱਖ-ਵੱਖ ਥਾਵਾਂ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਹੁਣ ਧਮਕੀਆਂ ਤੋਂ ਤੰਗ ਆ ਕੇ ਪੀੜਤਾ ਨੇ ਪੁਲਸ ਕੋਲ ਇਨਸਾਫ਼ ਲਈ ਗੁਹਾਰ ਲਗਾਈ। ਥਾਣਾ ਦਾਖਾ ਦੀ ਪੁਲਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਆਰੰਭ ਕਰ ਦਿੱਤੀ ਹੈ।