ਜਨਾਨੀ ਨੇ ਜੇਠ ਦੇ ਦੋਸਤ ’ਤੇ ਲਾਇਆ ਜਬਰ-ਜ਼ਿਨਾਹ ਦਾ ਦੋਸ਼, ਗ੍ਰਿਫ਼ਤਾਰ

Sunday, Oct 24, 2021 - 12:13 PM (IST)

ਜਨਾਨੀ ਨੇ ਜੇਠ ਦੇ ਦੋਸਤ ’ਤੇ ਲਾਇਆ ਜਬਰ-ਜ਼ਿਨਾਹ ਦਾ ਦੋਸ਼, ਗ੍ਰਿਫ਼ਤਾਰ

ਲੁਧਿਆਣਾ (ਜ. ਬ.) : ਟਿੱਬਾ ਪੁਲਸ ਨੇ 28 ਸਾਲਾ ਇਕ ਜਨਾਨੀ ਨਾਲ ਕੁਕਰਮ ਦੇ ਦੋਸ਼ ਵਿਚ ਨਿਊ ਜਨਤਾ ਨਗਰ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਧੀਰਜ ਦੇ ਰੂਪ ਵਿਚ ਹੋਈ ਹੈ, ਜੋ ਵਿਆਹਿਆ ਹੈ ਅਤੇ ਇਕ ਅੰਨ੍ਹੀ ਬੱਚੀ ਸਮੇਤ 3 ਬੱਚਿਆਂ ਦਾ ਪਿਓ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਜਨਾਨੀ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਉਹ 2 ਪੁੱਤਰਾਂ ਦੀ ਮਾਂ ਹੈ। ਉਸ ਦਾ ਵਿਆਹ ਕਰੀਬ 9 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਤੀ ਆਟੋ ਚਲਾਉਂਦਾ ਹੈ। ਮੁਲਜ਼ਮ ਉਸ ਦੇ ਜੇਠ ਦਾ ਦੋਸਤ ਹੈ। ਉਸ ਦਾ ਦੋਸ਼ ਹੈ ਕਿ 2 ਅਕਤੂਬਰ ਨੂੰ ਜਦੋਂ ਘਰ ਕੋਈ ਨਹੀਂ ਸੀ ਤਾਂ ਮੁਲਜ਼ਮ ਨੇ ਉਸ ਨੂੰ ਨਸ਼ੇ ਵਾਲੀ ਕੋਲਡ ਡ੍ਰਿੰਕ ਦੇ ਕੇ ਉਸ ਨਾਲ ਕਥਿਤ ਜਬਰ-ਜ਼ਿਨਾਹ ਦੌਰਾਨ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਲੈ ਲਈਆਂ ਅਤੇ ਨੈੱਟ ’ਤੇ ਪਾਉਣ ਦੀ ਧਮਕੀ ਦਿੱਤੀ। ਡਰ ਕਾਰਨ ਉਸ ਨੇ ਕਿਸੇ ਨੂੰ ਕੁੱਝ ਨਹੀਂ ਦੱਸਿਆ।

ਉਸ ਨੇ ਦੱਸਿਆ ਕਿ ਇਸ ਤੋਂ ਬਾਅਦ 20 ਅਕਤੂਬਰ ਦੀ ਸ਼ਾਮ ਕਰੀਬ 5 ਵਜੇ ਉਹ ਸਬਜ਼ੀ ਲੈਣ ਲਈ ਜਾ ਰਹੀ ਸੀ ਤਾਂ ਮੁਲਜ਼ਮ ਉਸ ਨੂੰ ਖਿੱਚ ਕੇ ਇਕ ਝੌਂਪੜੀ ਵਿਚ ਲੈ ਗਿਆ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਮੁੜ ਜਬਰ-ਜ਼ਿਨਾਹ ਕੀਤਾ। ਉਸ ਨੇ ਸਾਰੀ ਗੱਲ ਘਰ ਆ ਕੇ ਆਪਣੇ ਪਤੀ ਅਤੇ ਸਹੁਰਿਆਂ ਨੂੰ ਦੱਸੀ, ਜਿਸ ਤੋਂ ਬਾਅਦ ਪੁਲਸ ਨੂੰ ਇਤਲਾਹ ਦਿੱਤੀ ਗਈ। ਉਧਰ ਮੁਲਜ਼ਮ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੂੰ ਮਨਘੜਤ ਕਹਾਣੀ ਬਣਾ ਕੇ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਉਸ ਦੇ ਪਤੀ ਦੇ ਉਕਤ ਜਨਾਨੀ ਨਾਲ ਪਿਛਲੇ ਲੰਬੇ ਸਮੇਂ ਤੋਂ ਦੋਸਤਾਨਾ ਸਬੰਧ ਸਨ। ਕੁੱਝ ਦਿਨ ਪਹਿਲਾਂ ਜਦੋਂ ਉਹ ਪਿੰਡ ਤੋਂ ਪਤੀ ਕੋਲ ਆਈ ਤਾਂ ਉਸ ਨੂੰ ਇਸ ਦਾ ਪਤਾ ਲੱਗਾ। ਉਸ ਨੇ ਇਸ ਦਾ ਵਿਰੋਧ ਕੀਤਾ। ਉਸ ਦਾ ਕਹਿਣਾ ਹੈ ਕਿ 3 ਦਿਨ ਪਹਿਲਾਂ ਜਨਾਨੀ ਨੇ ਫੋਨ ਕਰ ਕੇ ਉਸ ਦੇ ਪਤੀ ਨੂੰ ਧੋਖੇ ਨਾਲ ਆਪਣੇ ਕੋਲ ਬੁਲਾਇਆ, ਜਿੱਥੇ ਉਸ ਦੇ ਪਤੀ ਨੂੰ ਬੇਰਹਿਮੀ ਨਾਲ ਕੁੱਟ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਉਹ ਪੁਲਸ ਦੇ ਸਾਹਮਣੇ ਰੋਂਦੀ ਚੀਕਦੀ ਰਹੀ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ।
 


author

Babita

Content Editor

Related News