ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 7 ਸਾਲ ਦੀ ਕੈਦ

Tuesday, Nov 01, 2022 - 04:22 PM (IST)

ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 7 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : 13 ਸਾਲਾ ਨਾਬਾਲਗ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਰਵੀਇੰਦਰ ਕੌਰ ਦੀ ਅਦਾਲਤ ਨੇ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਨਿਵਾਸੀ ਮੁਹੰਮਦ ਸ਼ਾਹਿਦ ਉਰਫ਼ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 65 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ। ਮਾਮਲਾ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ 11 ਨਵੰਬਰ, 2013 ਨੂੰ ਪੁਲਸ ਥਾਣਾ ਡਵੀਜ਼ਨ ਨੰਬਰ-4 ਵਿਚ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਮੁਤਾਬਕ ਉਸ ਦੀ ਵੱਡੀ 13 ਸਾਲਾ ਧੀ 7ਵੀਂ ਕਲਾਸ ਵਿਚ ਪੜ੍ਹਦੀ ਸੀ। 9 ਨਵੰਬਰ, 2013 ਨੂੰ ਸ਼ਾਮ 4 ਵਜੇ ਕੰਪਿਊਟਰ ਸਿੱਖਣ ਗਈ ’ਤੇ ਉਹ ਘਰ ਵਾਪਸ ਨਹੀਂ ਆਈ। ਕਾਫੀ ਲੱਭਣ ’ਤੇ ਵੀ ਜਦੋਂ ਨਾ ਮਿਲੀ ਤਾਂ ਗੁਆਂਢ ’ਚ ਕਿਸੇ ਤੋਂ ਪਤਾ ਲੱਗਾ ਕਿ ਉਕਤ ਮੁਲਜ਼ਮ ਵੀ ਗਾਇਬ ਹੈ, ਜਿਸ ’ਤੇ ਸ਼ਿਕਾਇਤਕਰਤਾ ਨੇ 11 ਨਵੰਬਰ 2013 ਨੂੰ ਪੁਲਸ ਥਾਣਾ ਡਵੀਜ਼ਨ ਨੰ.4 ਵਿਚ ਆਪਣੀ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾਇਆ ਸੀ। ਬਾਅਦ 'ਚ ਪਤਾ ਲੱਗਿਆ ਸੀ ਕਿ ਦੋਸ਼ੀ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਹੈ। ਇਸ ਮਾਮਲੇ ਸਬੰਧੀ ਹੁਣ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ।
 


author

Babita

Content Editor

Related News