ਬਿਨ ਮਾਂ-ਪਿਉ ਦੀ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ

Thursday, Aug 02, 2018 - 02:16 AM (IST)

ਬਿਨ ਮਾਂ-ਪਿਉ ਦੀ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ

ਬਠਿੰਡਾ(ਬਲਵਿੰਦਰ)-ਪਿੰਡ ਭਾਈਰੂਪਾ ਵਿਖੇ ਬਿਨ ਮਾਂ-ਪਿਉ ਦੀ ਨਾਬਾਲਗ ਬੱਚੀ ਨਾਲ ਪਿੰਡ ਦੇ ਹੀ ਇਕ ਨੌਜਵਾਨ ਨੇ ਜਬਰ-ਜ਼ਨਾਹ ਕੀਤਾ ਤੇ ਫਰਾਰ ਹੋ ਗਿਆ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਆਰੰਭ ਦਿੱਤੀ ਹੈ। ਜਾਣਕਾਰੀ ਮੁਤਾਬਕ ਪੀੜਤਾ ਜਦੋਂ 2-3 ਮਹੀਨਿਆਂ ਦੀ ਸੀ ਤਾਂ ਇਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਫਿਰ ਉਸ ਨੂੰ ਭਾਈਰੂਪਾ ’ਚ ਰਹਿੰਦੀ ਉਸ ਦੀ ਮੂੰਹ ਬੋਲੀ ਭੂਆ ਲੈ ਆਈ। ਇਥੇ ਹੀ ਉਸ ਦਾ ਪਾਲਣ-ਪੋਸ਼ਣ ਹੋਇਆ। ਇਸ ਸਮੇਂ ਉਹ ਰਾਮਪੁਰਾ ਫੂਲ ਦੇ ਇਕ ਪ੍ਰਾਈਵੇਟ ਸਕੂਲ ਵਿਚ 10+2 ਦੀ ਵਿਦਿਆਰਥਣ ਹੈ। ਬੀਤੀ ਰਾਤ ਗੁਰਮਨ ਸਿੰਘ (22) ਵਾਸੀ ਭਾਈਰੂਪਾ ਉਸ ਨੂੰ ਵਰਗਲਾ ਕੇ ਖੇਤਾਂ ’ਚ ਇਕ ਮੋਟਰ ਵਾਲੇ ਕਮਰੇ ’ਚ ਲੈ ਗਿਆ, ਜਿਥੇ ਗੁਰਮਨ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਰਾਰ ਹੋ ਗਿਆ। ਗੁਰਮਨ ਸਿੰਘ ਵਿਦੇਸ਼ ਜਾਣ ਦੀਆਂ ਤਿਆਰੀ ਕਰ ਰਿਹਾ ਹੈ, ਜੋ ਕਿ ਬਠਿੰਡਾ ਵਿਖੇ ਆਈਲੈਟਸ ਪ੍ਰੀਖਿਆ ਦੀ ਤਿਆਰੀ ਵੀ ਕਰ ਰਿਹਾ ਹੈ।  ਦੂਜੇ ਪਾਸੇ ਥਾਣਾ ਫੂਲ ਦੇ ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਅਾਧਾਰ ’ਤੇ ਗੁਰਮਨ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਪਰ ਉਹ ਫਰਾਰ ਹੈ। ਇਸ ਤੋਂ ਇਲਾਵਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ।
 


Related News