ਗਾਇਕਾ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ 2 ਪੱਤਰਕਾਰਾਂ ਸਮੇਤ 3 ਖਿਲਾਫ ਕੇਸ ਦਰਜ

Sunday, Jun 17, 2018 - 04:45 AM (IST)

ਗਾਇਕਾ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ 2 ਪੱਤਰਕਾਰਾਂ ਸਮੇਤ 3 ਖਿਲਾਫ ਕੇਸ ਦਰਜ

ਖੰਨਾ(ਸੁਨੀਲ)-ਪੁਲਸ ਨੇ ਖੰਨਾ ਵਾਸੀ ਪੰਜਾਬ ਦੀ ਇਕ ਗਾਇਕਾ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ ਮਨਦੀਪ ਸਿੰਘ ਵਾਸੀ ਬੱਸੀਆਂ ਲੁਧਿਆਣਾ ਦਿਹਾਤੀ, ਅਨੁ ਸ਼ਰਮਾ ਪਤਨੀ ਸੋਹਨ ਲਾਲ ਪਟਿਆਲਾ, ਤਲਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਲੁਧਿਆਣਾ ਖਿਲਾਫ ਕੇਸ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਕਥਿਤ ਦੋਸ਼ੀਆਂ 'ਚੋਂ 2 ਕਥਿਤ ਦੋਸ਼ੀ ਅਨੁ ਸ਼ਰਮਾ ਤੇ ਤਲਵਿੰਦਰ ਸਿੰਘ ਪੇਸ਼ੇ ਤੋਂ ਪੱਤਰਕਾਰ (ਪੰਜਾਬ ਕੇਸਰੀ-ਜਗ ਬਾਣੀ ਦੇ ਨਹੀਂ) ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਦੋਨੋਂ ਲੜਕੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬੇਰੋਜ਼ਗਾਰ ਹਨ, ਜਿਸ ਕਾਰਨ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਉਹ ਕਾਫ਼ੀ ਸਮੇਂ ਤੋਂ ਚਿੰਤਿਤ ਰਹਿੰਦੀ ਸੀ। ਉਸਦੀ ਹਮੇਸ਼ਾ ਤੋਂ ਹੀ ਕੋਸ਼ਿਸ਼ ਰਹੀ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਜਾਵੇ। ਇਸ ਦੌਰਾਨ ਸ਼ਿਕਾਇਤਕਰਤਾ ਦੀ ਉਸਦੀ ਹੀ ਪਛਾਣ ਪੱਤਰਕਾਰ ਅਨੁ ਸ਼ਰਮਾ ਜੋ ਕਿ ਪਟਿਆਲਾ ਤੋਂ ਪੱਤਰਕਾਰ ਹੈ, ਨੇ ਦੱਸਿਆ ਕਿ ਉਸਦਾ ਇਕ ਵਾਕਫ ਮਨਦੀਪ ਸਿੰਘ ਜਿਸਦੀ ਵੱਡੇ ਪੁਲਸ ਅਫਸਰਾਂ ਨਾਲ ਗੱਲਬਾਤ ਹੈ, ਉਸਦੇ ਦੋਨਾਂ ਲੜਕਿਆਂ ਨੂੰ ਪੁਲਸ ਵਿਚ ਨੌਕਰੀ ਲਗਵਾ ਦੇਵੇਗਾ। ਜਿਸ ਕਾਰਨ ਸਾਨੂੰ ਤਲਵਿੰਦਰ ਸਿੰਘ ਇਕ ਹੋਰ ਪੱਤਰਕਾਰ, ਜੋ ਕਿ ਲੁਧਿਆਣਾ 'ਚ ਹੈ, ਨਾਲ ਮਿਲਣਾ ਪਵੇਗਾ। ਸ਼ਿਕਾਇਤਕਰਤਾ ਅਨੁ ਸ਼ਰਮਾ ਨੂੰ ਨਾਲ ਲੈ ਕੇ ਤਲਵਿੰਦਰ ਨੂੰ ਲੁਧਿਆਣਾ 'ਚ ਮਿਲੇ, ਜਿਨ੍ਹਾਂ ਨੇ ਅੱਗੇ ਮਨਦੀਪ ਸਿੰਘ ਨਾਲ ਗੱਲ ਕਰਨ ਉਪਰੰਤ ਉਨ੍ਹਾਂ ਨੂੰ ਮੁੱਲਾਂਪੁਰ ਦਾਖਾ 'ਚ ਇਕ ਹਵੇਲੀ ਵਿਚ ਮਿਲਾਇਆ। ਗੱਲਬਾਤ ਦੌਰਾਨ ਕਥਿਤ ਦੋਸ਼ੀਆਂ ਨੇ ਉਸਨੂੰ ਦੱਸਿਆ ਕਿ ਉਹ ਉਸਦੇ ਇਕ ਬੇਟੇ ਨੂੰ ਏ. ਐੱਸ. ਆਈ. ਅਤੇ ਦੂਜੇ ਬੇਟੇ ਨੂੰ ਪੰਜਾਬ ਪੁਲਸ 'ਚ ਬਤੌਰ ਡਰਾਈਵਰ ਭਰਤੀ ਕਰਵਾ ਦੇਵੇਗਾ, ਜਿਸਦੇ ਬਦਲੇ 'ਚ ਤੁਹਾਨੂੰ 15 ਲੱਖ ਰੁਪਏ ਦੇਣੇ ਪੈਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਅਨੁ ਸ਼ਰਮਾ ਤੇ ਤਲਵਿੰਦਰ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੰਮ ਕਰਵਾਉਣ ਦੀ ਸਹਿਮਤੀ ਜ਼ਾਹਰ ਕਰ ਦਿੱਤੀ, ਉਥੇ ਹੀ ਮਨਦੀਪ ਸਿੰਘ ਨੇ 2 ਕਿਸ਼ਤਾਂ 8 ਲੱਖ ਰੁਪਏ 1-2 ਦਿਨਾਂ ਵਿਚ ਬਾਕੀ ਦੀ ਰਕਮ ਥੋੜ੍ਹੇ ਦਿਨਾਂ 'ਚ ਦੇਣ ਲਈ ਕਿਹਾ। ਸ਼ਰਤਾਂ ਮੁਤਾਬਕ 8 ਲੱਖ ਰੁਪਏ ਤਿਆਰ ਕਰਨ ਉਪਰੰਤ ਤਲਵਿੰਦਰ ਨੂੰ ਦੇਣ ਲਈ ਕਿਹਾ ਗਿਆ,  ਜਿਸ ਕਾਰਨ ਸ਼ਿਕਾਇਤਕਰਤਾ ਨੇ ਅਨੁ ਸ਼ਰਮਾ ਨੂੰ ਨਾਲ ਲੈ ਕੇ ਤਲਵਿੰਦਰ ਨੂੰ ਮਿਲਣ ਲਈ ਇਕ ਹੋਟਲ ਜਗਰਾਓਂ ਰੋਡ (ਲੁਧਿਆਣਾ) ਗਏ, ਜਿਥੇ ਮਨਦੀਪ ਸਿੰਘ ਪਹਿਲਾਂ ਤੋਂ ਹੀ ਮੌਜੂਦ ਸੀ। ਤਲਵਿੰਦਰ ਤੇ ਅਨੁ ਸ਼ਰਮਾ ਦੀ ਹਾਜ਼ਰੀ ਵਿਚ 8 ਲੱਖ ਰੁਪਏ ਉਸਨੂੰ ਦੇ ਦਿੱਤੇ ਗਏ। ਰਕਮ ਲੈਣ ਉਪਰੰਤ ਕਥਿਤ ਦੋਸ਼ੀ ਮਨਦੀਪ ਨੇ ਬਾਕੀ ਰਕਮ ਵੀ ਛੇਤੀ ਤਿਆਰ ਕਰਨ ਲਈ ਕਿਹਾ। ਉਪਰੰਤ ਸ਼ਿਕਾਇਤਕਰਤਾ ਨੇ 5 ਲੱਖ 25 ਹਜ਼ਾਰ ਰੁਪਏ ਦੇਣ ਲਈ, ਜਦੋਂ ਮਨਦੀਪ ਨੂੰ ਫੋਨ ਕਰਕੇ ਇਸ ਸਬੰਧੀ ਪੁੱਛਿਆ ਤਾਂ ਉਸਨੇ ਇਹ ਰਕਮ ਖੰਨਾ ਤੋਂ ਹੀ ਉਸਦੇ ਘਰ ਤੋਂ ਲੈ ਜਾਣ ਦੀ ਗੱਲ ਕਹੀ। ਇਸ ਤਰ੍ਹਾਂ 24 ਜੁਲਾਈ 2016 ਨੂੰ ਕਥਿਤ ਦੋਸ਼ੀ ਮਨਦੀਪ ਸ਼ਿਕਾਇਤਕਰਤਾ ਦੇ ਘਰੋਂ ਆ ਕੇ ਇਹ ਪੈਸੇ ਲੈ ਗਿਆ। ਪੈਸੇ ਲੈਣ ਉਪਰੰਤ ਕਥਿਤ ਦੋਸ਼ੀਆਂ ਕੰਮ ਨੂੰ ਇਕ ਮਹੀਨੇ ਦੇ ਅੰਦਰ ਕਰਨ ਦਾ ਭਰੋਸਾ ਵੀ ਦਿੱਤਾ। ਕਾਫ਼ੀ ਸਮਾਂ ਨਿਕਲ ਜਾਣ ਉਪਰੰਤ ਜਦੋਂ ਕੰਮ ਦੇ ਸਿਲਸਿਲੇ 'ਚ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਉਸਨੂੰ ਝੂਠੇ ਭਰੋਸਾ ਦਿੱਤੇ, ਉਪਰੰਤ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ। ਇਸ ਦੌਰਾਨ 28 ਦਸੰਬਰ 2016 ਨੂੰ ਕਥਿਤ ਦੋਸ਼ੀ ਮਨਦੀਪ ਸਿੰਘ ਸ਼ਿਕਾਇਤਕਰਤਾ ਦੇ ਘਰ ਆਇਆ, ਜਿਸ ਨੇ ਉਨ੍ਹਾਂ ਨੂੰ ਬੇਟਿਆਂ ਨੂੰ ਨਾਲ ਗੁਰਾਇਆ ਲਿਜਾਣ ਦੀ ਗੱਲ ਕਹੀ, ਤਾਂ ਜੋ ਉਨ੍ਹਾਂ ਨੂੰ ਜੁਆਈਨਿੰਗ ਲੈਟਰ ਦਵਾਇਆ ਜਾ ਸਕੇ। ਕਾਫ਼ੀ ਦੇਰ ਹੋ ਜਾਣ 'ਤੇ ਜਦੋਂ ਸ਼ਿਕਾਇਤਕਰਤਾ ਨੇ ਲੈਟਰ ਮੰਗਿਆ ਤਾਂ ਕਥਿਤ ਦੋਸ਼ੀ ਮਨਦੀਪ ਸਿੰਘ ਨੇ ਕਿਹਾ ਕਿ ਜਿਸਨੇ ਲੈਟਰ ਦੇਣਾ ਸੀ, ਉਸਦਾ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਦੁਬਾਰਾ ਆਉਣਾ ਪਵੇਗਾ। ਇਸ ਉਪਰੰਤ 4 ਜਨਵਰੀ 2017 ਨੂੰ ਫਿਰ ਕਥਿਤ ਦੋਸ਼ੀ ਮਨਦੀਪ ਸਿੰਘ ਬਿਨਾਂ ਦੱਸੇ ਸ਼ਿਕਾਇਤਕਰਤਾ ਦੇ ਘਰ ਆਇਆ, ਜੋ ਲੈਟਰ ਦੇਣ ਦੇ ਬਹਾਨੇ ਉਸਨੂੰ ਆਪਣੇ ਨਾਲ ਲੈ ਗਿਆ। ਕਥਿਤ ਦੋਸ਼ੀ ਮਨਦੀਪ ਸਿੰਘ ਉਸਨੂੰ ਦੇਰ ਰਾਤ ਵਿਸ਼ਨੂੰ ਹੋਟਲ ਗੋਰਾਇਆ 'ਚ ਲੈ ਗਿਆ, ਜਿਥੇ ਉਸਨੇ ਪਹਿਲਾਂ ਸ਼ਰਾਬ ਪੀਤੀ, ਬਾਅਦ ਵਿਚ ਇਕ ਕਮਰੇ 'ਚ ਲਿਜਾਂਦੇ ਹੋਏ ਸ਼ਿਕਾਇਤਕਰਤਾ ਨਾਲ ਛੇੜਖਾਨੀ ਕਰਨ ਉਪਰੰਤ ਉਸਦੇ ਨਾਲ ਜਬਰ-ਜ਼ਨਾਹ ਕੀਤਾ। ਉਨ੍ਹਾਂ ਕਿਸੇ ਨੂੰ ਦੱਸਣ ਦੀ ਸੂਰਤ 'ਚ ਗੰਭੀਰ ਨਤੀਜੇ ਭੁਗਤਣ ਦੀ ਗੱਲ ਵੀ ਕਹੀ।  ਇਸਦੇ ਉਪਰੰਤ ਸ਼ਿਕਾਇਤਕਰਤਾ ਨੂੰ ਉਹ ਘਰ ਛੱਡ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਥਿਤ ਦੋਸ਼ੀ ਮਨਦੀਪ ਸਿੰਘ, ਅਨੁ ਸ਼ਰਮਾ ਤੇ ਤਲਵਿੰਦਰ ਸਿੰਘ ਨੇ ਪੁਲਸ ਦੇ ਨਾਮ 'ਤੇ ਭਰਤੀ ਕਰਵਾਉਣ ਦੇ ਨਾਮ 'ਤੇ ਧੋਖਾਦੇਹੀ ਕੀਤੀ ਹੈ, ਜਿਸਦੇ ਕਾਰਨ ਉਨ੍ਹਾਂ ਖਿਲਾਫ ਥਾਣਾ ਸਿਵਲ ਲਾਈਨ ਪਟਿਆਲਾ 'ਚ ਕੇਸ ਵੀ ਦਰਜ ਹੈ।


Related News