ਕਲਯੁੱਗੀ ਪਿਉ ਬਣਾਉਂਦਾ ਰਿਹਾ ਧੀ ਨੂੰ ਹਵਸ ਦਾ ਸ਼ਿਕਾਰ
Sunday, Nov 05, 2017 - 04:21 AM (IST)
ਲੁਧਿਆਣਾ(ਰਾਮ)-ਕਲਯੁੱਗੀ ਪਿਤਾ ਆਪਣੀ ਧੀ ਨਾਲ ਨਸ਼ੇ ਦੀ ਹਾਲਤ 'ਚ ਪਿਛਲੇ 4-5 ਸਾਲਾਂ ਤੋਂ ਹਵਸ ਮਿਟਾਉਂਦਾ ਰਿਹਾ, ਜਿਸ ਨੂੰ ਮੁੰਡੀਆਂ ਪੁਲਸ ਚੌਕੀ ਨੇ ਟਿੱਬਾ ਕਾਲੋਨੀ ਤੋਂ ਗ੍ਰਿਫਤਾਰ ਕਰ ਲਿਆ। ਬਿਹਾਰ ਦੀ ਰਹਿਣ ਵਾਲੀ ਲੜਕੀ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਮੇਰਾ ਪਤੀ ਮੁਕੇਸ਼, ਜੋ ਕਿ ਸ਼ਰਾਬ ਪੀਣ ਦਾ ਆਦੀ ਹੈ ਤੇ ਆਪਣੀ ਧੀ ਨਾਲ ਹਰ ਸਮੇਂ ਛੇੜਛਾੜ ਕਰਦਾ ਸੀ ਤੇ ਮੇਰੀ ਗੈਰ-ਹਾਜ਼ਰੀ 'ਚ ਲੜਕੀ ਨਾਲ ਨਾਜਾਇਜ਼ ਸਬੰਧ ਬਣਾ ਕੇ ਪਿਉ-ਧੀ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰ ਦਿੱਤਾ। ਸੁਨੀਤਾ ਨੇ ਦੱਸਿਆ ਕਿ ਉਹ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਜਿਸ ਕਾਰਨ ਉਸਦੀ ਧੀ ਚੁੱਪਚਾਪ ਸਹਿਣ ਕਰਦੀ ਰਹੀ। ਉਸ ਕੋਲੋਂ ਇਹ ਰੋਜ਼ ਦਾ ਕਿੱਸਾ ਦੇਖਿਆ ਨਹੀਂ ਗਿਆ ਤੇ ਉਸਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਉਸ ਨੇ ਦੱਸਿਆ ਕਿ ਉਸਦੀ ਧੀ ਦਸਵੀਂ 'ਚ ਪੜ੍ਹਦੀ ਹੈ, ਉਸ ਦਾ ਪਿਉ ਉਸ ਦੀ ਜ਼ਿੰਦਗੀ ਖਰਾਬ ਕਰਨ 'ਤੇ ਤੁਲਿਆ ਹੋਇਆ ਹੈ। ਉਧਰ ਮੁੰਡੀਆਂ ਪੁਲਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਉਸਦੇ ਪਤੀ ਮੁਲਜ਼ਮ ਮੁਕੇਸ਼ ਚੌਧਰੀ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਕੱਲ ਲੜਕੀ ਦਾ ਮੈਡੀਕਲ ਕਰਵਾਇਆ ਜਾਵੇਗਾ।
