ਵਿਆਹ ਦਾ ਝਾਂਸਾ ਦੇ ਕੇ ਵਿਦਿਆਰਥਣ ਨਾਲ ਜਬਰ-ਜ਼ਨਾਹ

Thursday, Oct 26, 2017 - 04:58 AM (IST)

ਵਿਆਹ ਦਾ ਝਾਂਸਾ ਦੇ ਕੇ ਵਿਦਿਆਰਥਣ ਨਾਲ ਜਬਰ-ਜ਼ਨਾਹ

ਨਕੋਦਰ(ਰਜਨੀਸ਼)-ਨੇੜਲੇ ਪਿੰਡ ਦੀ 10ਵੀਂ ਜਮਾਤ ਦੀ ਇਕ ਨਾਬਾਲਿਗਾ ਵਿਦਿਆਰਥਣ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਫਿਲੌਰ ਦੇ ਨੇੜਲੇ ਇਕ ਪਿੰਡ ਦਾ ਨੌਜਵਾਨ ਉਸ ਦੇ ਸੰਪਰਕ 'ਚ ਆਇਆ। 21 ਅਕਤੂਬਰ ਨੂੰ ਮੁਲਜ਼ਮ ਕਾਲਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਤੇ ਜਬਰ-ਜ਼ਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਉਪਰੰਤ ਮੁਲਜ਼ਮ ਨੇ ਉਸ ਨੂੰ 2 ਦੋਸਤਾਂ ਦੇ ਹਵਾਲੇ ਕਰ ਦਿੱਤਾ, ਜੋ ਉਸ ਨੂੰ ਇਕ ਗੱਡੀ 'ਚ ਪਾ ਕੇ ਲੁਧਿਆਣਾ ਦੇ ਇਕ ਹੋਟਲ 'ਚ ਲੈ ਗਏ ਤੇ ਉਥੇ ਮੁਲਜ਼ਮਾਂ ਨੇ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News