ਜਬਰ-ਜ਼ਨਾਹ ਕਰਨ ਦੇ ਦੋਸ਼ ''ਚ 7 ਨਾਮਜ਼ਦ
Monday, Jun 12, 2017 - 11:48 PM (IST)
ਗੁਰੂਹਰਸਹਾਏ(ਆਵਲਾ)-ਕਥਿਤ ਰੂਪ ਵਿਚ ਇਕ ਲੜਕੀ ਨੂੰ ਗੁੰਮਰਾਹ ਕਰ ਕੇ 10 ਸਾਲ ਤੱਕ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 7 ਲੋਕਾਂ ਖਿਲਾਫ ਜਬਰ-ਜ਼ਨਾਹ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਹੈ। ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਕਥਿਤ ਰੂਪ ਵਿਚ ਚੰਦਰ ਕੁਮਾਰ ਨੇ ਉਸਨੂੰ 10 ਸਾਲ ਤੱਕ ਗੁੰਮਰਾਹ ਕਰ ਕੇ ਆਪਣੀ ਪਤਨੀ ਬਣਾ ਕੇ ਰੱਖਿਆ ਤੇ ਉਸਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਤੇ ਉਸਦੀ ਕਮਾਈ ਦੇ ਪੈਸੇ ਹੜੱਪ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਚੰਦਰ ਕੁਮਾਰ, ਗੀਤਾ, ਬਿੱਲੀ, ਗਗਨਦੀਪ, ਚਾਰੂ, ਕਲਾਸ਼ੋ, ਮੋਹਨ ਲਾਲ ਵਾਸੀ ਜਲੰਧਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
