2 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਦੋਸ਼ੀ ਚੜਿ੍ਹਆ ਪੁਲਸ ਹੱਥੇ

Tuesday, Dec 22, 2020 - 03:31 PM (IST)

2 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਦੋਸ਼ੀ ਚੜਿ੍ਹਆ ਪੁਲਸ ਹੱਥੇ

ਜਲੰਧਰ (ਮਹੇਸ਼): ਬੀਤੀ ਦੇਰ ਸ਼ਾਮ ਜਲੰਧਰ ਜ਼ਿਲ੍ਹੇ ’ਚ 2 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਦੇ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਅੱਜ ਗਿ੍ਰਫ਼ਤਾਰ ਕਰ ਲਿਆ ਹੈ। ਦੋਸ਼ੀ ਜਲੰਧਰ ਕੈਂਟ ਬੋਰਡ ’ਚ ਦਰਜਾਚਾਰ ਕਰਮਚਾਰੀਆਂ ਦੇ ਤੌਰ ’ਤੇ ਕੰਮ ਕਰਦਾ ਸੀ। ਫ਼ਿਲਹਾਲ ਬੱਚੀ ਅਜੇ ਸਿਵਿਲ ਹਸਪਤਾਲ ’ਚ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ:  ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ

ਜ਼ਿਕਰਯੋਗ ਹੋ ਕਿ ਸੋਮਵਾਰ ਦੇਰ ਸ਼ਾਮ 2 ਸਾਲਾ ਮਾਸੂਮ ਬੱਚੀ ਦੇ ਨਾਲ ਉਸ ਦੇ ਰਿਸ਼ਤੇਦਾਰ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਰੋਜ਼ਾਨਾਂ ਦੀ ਤਰ੍ਹਾਂ ਕੱਲ੍ਹ ਵੀ ਦੋਸ਼ੀ ਉਨ੍ਹਾਂ ਦੇ ਘਰ ਆਇਆ ਅਤੇ ਬੱਚੀ ਨੂੰ ਖਿਡਾਉਣ ਲਈ ਬਾਹਰ ਲੈ ਗਿਆ। ਇਸ ਦੇ ਕੁੱਝ ਸਮੇਂ ਬਾਅਦ ਰੋਣ ਦੀਆਂ ਅਵਾਜ਼ਾਂ ਆਈਆਂ। ਬੱਚੀ ਦੀ ਆਵਾਜ਼ ਸੁਣ ਤੁਰੰਤ ਉਸ ਦੀ ਮਾਂ ਨੇ ਉਸ ਨੂੰ ਦੁੱਧ ਪਿਲਾਇਆ ਅਤੇ ਜਦੋਂ ਮਾਂ ਨੇ ਬੱਚੀ ਦਾ ਡਾਇਪਰ ਬਦਲਣ ਲਈ ਉਤਾਰ ਕੇ ਦੇਖਿਆ ਤਾਂ ਪੂਰਾ ਡਾਇਪਰ ਖੂਨ ਨਾਲ ਭਰਿਆ ਪਿਆ ਸੀ। ਘਟਨਾ ਦਾ ਪਤਾ ਚੱਲਦੇ ਹੀ ਤੁਰੰਤ ਰਾਮਾ ਮੰਡੀ ਦੀ ਪੁਲਸ ਮੌਕੇ ’ਤੇ ਪਹੁੰਚੀ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ


author

Shyna

Content Editor

Related News