ਲੋਨ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਸਮੂਹਕ ਬਲਾਤਕਾਰ

Wednesday, Jan 23, 2019 - 10:27 AM (IST)

ਲੋਨ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਸਮੂਹਕ ਬਲਾਤਕਾਰ

ਬਰਨਾਲਾ (ਪੁਨੀਤ)—ਬਰਨਾਲਾ ਦੇ ਪਿੰਡ ਰੂਡੇਕੇ ਕਲਾਂ 'ਚ ਲੋਨ ਦੇਣ ਦਾ ਝਾਂਸਾ ਦੇ ਕੇ ਇਕ ਮਹਿਲਾ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਔਰਤ ਜ਼ਿਲਾ ਮਾਨਸਾ ਦੀ ਰਹਿਣ ਵਾਲੀ ਹੈ। ਜਿਸ ਨੂੰ ਉਸ ਦੇ ਜਾਣ-ਪਛਾਣ ਵਾਲੇ ਵਿਅਕਤੀ ਨੇ ਲੋਨ ਦਾ ਝਾਂਸਾ ਦੇ ਕੇ ਪਿੰਡ ਰੂੜੇਕੇ ਕਲਾਂ ਬੁਲਾਇਆ। ਜਿੱਥੇ ਉਕਤ ਨਾਲ ਗੈਂਗਰੇਪ ਕੀਤਾ ਗਿਆ। 

ਜਾਣਕਾਰੀ ਮੁਤਾਬਕ ਔਰਤ ਨੇ ਆਪਣੇ ਨਾਲ ਬੀਤੀ ਇਹ ਘਟਨਾ ਦੱਸੀ ਕਿ ਉਹ ਪਿਛਲੇ ਡੇਢ ਸਾਲ ਤੋਂ ਉਸ ਵਿਅਕਤੀ ਨੂੰ ਜਾਣਦੀ ਸੀ, ਜਿਸ ਨੇ ਉਸ ਨੂੰ ਲੋਨ ਦੇਣ ਦਾ ਝਾਂਸਾ ਦੇ ਕੇ ਬਰਨਾਲਾ ਬੁਲਾਇਆ ਅਤੇ ਉੱਥੇ ਉਹ ਆਪਣੇ ਸਾਥੀਆਂ ਸਮੇਤ ਉਸ ਨੂੰ ਇਕ ਖੇਤ ਦੀ ਮੋਟਰ 'ਤੇ ਲੈ ਗਿਆ ਅਤੇ ਉੱਥੇ ਉਸ ਦੇ ਸਾਥੀਆਂ ਸਮੇਤ ਉਸ ਨਾਲ ਗੈਂਗਰੇਪ ਕੀਤਾ ਅਤੇ ਉਹ ਮਹਿਲਾ ਉੱਥੋਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਪੁਲਸ ਥਾਣੇ ਪਹੁੰਚੀ ਅਤੇ ਆਪਣੀ ਰਿਪੋਰਟ ਲਿਖਾਈ। ਪੁਲਸ ਨੇ ਸਾਰੀ ਘਟਨਾ 'ਤੇ ਜਾਂਚ ਕਰਦੇ ਹੋਏ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਹਿਲਾ ਦੀ ਮੈਡੀਕਲ ਜਾਂਚ ਦੇ ਲਈ ਉਸ ਨੂੰ ਸਰਕਾਰੀ ਹਸਪਤਾਲ ਲਿਆਇਆ ਗਿਆ ਹੈ, ਜਲਦ ਹੀ ਦੋਸ਼ੀਆਂ ਨੂੰ ਫੜ੍ਹ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News