19 ਸਾਲਾ ਲੜਕੀ ਨਾਲ ਜਬਰ-ਜ਼ਨਾਹ, 2 ਦੇ ਖਿਲਾਫ ਕੇਸ ਦਰਜ

Wednesday, Jul 24, 2019 - 11:49 AM (IST)

19 ਸਾਲਾ ਲੜਕੀ ਨਾਲ ਜਬਰ-ਜ਼ਨਾਹ, 2 ਦੇ ਖਿਲਾਫ ਕੇਸ ਦਰਜ

ਪਟਿਆਲਾ/ਭਾਦਸੋਂ (ਬਲਜਿੰਦਰ, ਅਵਤਾਰ)—ਪਟਿਆਲਾ ਦੇ ਮਥੁਕਾ ਕਾਲੋਨੀ ਦੀ ਰਹਿਣ ਵਾਲੀ 19 ਸਾਲਾ ਲੜਕੀ ਨਾਲ ਦੋ ਵਿਅਕਤੀ ਨੇ ਜਬਰ-ਜ਼ਨਾਹ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਮਾਮਲੇ 'ਚ ਥਾਣਾ ਭਾਦਸੋਂ ਦੀ ਪੁਲਸ ਨੇ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਦੋ ਦੋਸ਼ੀਆਂ ਦੇ ਖਿਲਾਫ 376ਬੀ ਅਤੇ 303 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤਾ ਦੇ ਮੁਤਾਬਕ ਉਸ ਨੂੰ ਉਸ ਦਾ ਪਤੀ ਪਿੰਡ ਜਸਵਾਲ ਦੇ ਬੱਸ ਅੱਡੇ 'ਤੇ ਛੱਡ ਕੇ ਚਲਾ ਗਿਆ, ਜਦੋਂ ਉਹ ਪੈਦਲ ਨਹਿਰ ਵੱਲ ਨੂੰ ਤੁਰੀ ਤਾਂ ਕੁਝ ਦੇਰ ਬਾਅਦ ਇਕ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਆਇਆ ਅਤੇ ਉਸ ਨੂੰ ਰਿਸ਼ਤੇਦਾਰਾਂ ਕੋਲ ਛੱਡਣ ਦਾ ਬਹਾਨਾ ਲਗਾ ਕੇ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਉਸ ਨੂੰ ਕਹਿਣਾ ਲੱਗਾ ਕਿ ਉਹ ਉਸ ਨਾਲ ਵਿਆਹ ਕਰਵਾ ਲਵੇਗਾ। ਉਹ ਵਿਅਕਤੀ ਪੀੜਤ ਲੜਕੀ ਨੂੰ ਪਿੰਡ ਮੱਲੇਵਾਲ ਲੈ ਆਇਆ, ਜਿੱਥੇ ਉਸ ਦਾ ਦੋਸਤ ਵੀ ਆ ਗਿਆ, ਦੋਵਾਂ ਨੇ ਪੂਰੀ ਰਾਤ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ।


author

Shyna

Content Editor

Related News