ਦਸੂਹਾ: ਬੇਕਾਬੂ ਬੱਸ ਦਰੱਖਤ ਨਾਲ ਟਕਰਾਈ, ਡਰਾਈਵਰ ਦੀ ਮੌਤ

Thursday, Dec 20, 2018 - 12:00 PM (IST)

ਦਸੂਹਾ: ਬੇਕਾਬੂ ਬੱਸ ਦਰੱਖਤ ਨਾਲ ਟਕਰਾਈ, ਡਰਾਈਵਰ ਦੀ ਮੌਤ

ਦਸੂਹਾ (ਜਸਪ੍ਰੀਤ)— ਮੁਕੇਰੀਆਂ ਨੇੜੇ ਪੈਂਦੇ ਕਾਨਪੁਰ ਪਿੰਡ ਦੇ ਕੋਲ ਭਿਆਨਕ ਹਾਦਸਾ ਵਾਪਰਨ ਕਰਕੇ ਇਕ ਬੱਸ ਡਰਾਈਵਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਬੱਸ ਦੇ ਬੇਕਾਬੂ ਹੋਣ ਕਰਕੇ ਵਾਪਰਿਆ। ਖਾਨਪੁਰ ਨੇੜੇ ਸਾਹਿਬ ਕੰਪਨੀ ਦੀ ਡਬਲ ਸਲੀਪਰ ਬੱਸ ਬੇਕਾਬੂ ਹੋ ਕੇ ਸਫੇਦੇ ਦੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ 'ਚ ਬੱਸ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

PunjabKesari

ਜ਼ਖਮੀ ਹਾਲਤ 'ਚ ਉਸ ਨੂੰ ਪਠਾਨਕੋਟ ਦੇ ਇਕ ਨਿੱਜੀ ਹਸਤਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਈਵੇਅ ਦੀ ਪੀ. ਸੀ. ਆਰ. ਪੈਟਰੋਲਿੰਗ ਟੀਮ ਦੇ ਏ. ਐੱਸ. ਆਈ. ਪਰਮਜੀਤ ਸਿੰਘ, ਹੌਲਦਾਰ ਪਰਮਜੀਤ ਅਤੇ ਬੂਟਾ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਪਛਾਣ ਸਚਿਨ ਵਾਸੀ ਰਾਜਪੁਰੀ ਦੇ ਤੌਰ 'ਤੇ ਹੋਈ ਹੈ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

PunjabKesari


author

shivani attri

Content Editor

Related News