ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਫਿਰ ਆਇਆ ਧਮਕੀ ਭਰਿਆ ਫੋਨ, ਜੱਜ ਤੋਂ ਮੰਗੇ 25 ਲੱਖ ਰੁਪਏ

Tuesday, Oct 04, 2022 - 01:33 PM (IST)

ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਫਿਰ ਆਇਆ ਧਮਕੀ ਭਰਿਆ ਫੋਨ, ਜੱਜ ਤੋਂ ਮੰਗੇ 25 ਲੱਖ ਰੁਪਏ

ਰੋਪੜ (ਗੁਰਮੀਤ) : ਵਿਦੇਸ਼ਾਂ 'ਚ ਬੈਠੇ ਗੈਂਗਸਟਰ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਅਤੇ ਇਹ ਸਭ ਫਿਰੌਤੀ ਵਸੂਲਣ ਲਈ ਪੰਜਾਬ ਦੇ ਵੱਡੇ ਕਾਰੋਬਾਰੀਆਂ, ਸਿਆਸਤਦਾਨਾਂ ਅਤੇ ਹੋਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਹੀ ਮਾਮਲਾ ਰੋਪੜ ਤੋਂ ਸਾਹਮਣਾ ਆਇਆ ਹੈ, ਜਿੱਥੇ ਗੋਲਡੀ ਬਰਾੜ ਦੇ ਪੀ. ਏ. ਵੱਲੋਂ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਦੇ ਜੱਜ ਕੋਲੋਂ ਫਿਰੌਤੀ ਦੀ ਮੰਗ ਕੀਤਾ ਗਈ ਹੈ।

ਇਹ ਵੀ ਪੜ੍ਹੋ- ਪਤਨੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਭਰਾ ਨੇ ਦਿਲ 'ਚ ਰੱਖੀ ਰੜਕ, ਫਿਰ ਕਰ ਦਿੱਤਾ ਵੱਡਾ ਕਾਰਾ

PunjabKesari

ਜਾਣਕਾਰੀ ਮੁਤਾਬਕ ਫਿਰੌਤੀ ਦੇਣ ਵਾਲੇ ਵਿਅਕਤੀ ਨੇ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਦੇ ਜੱਜ ਰਣਜੀਤ ਸਿੰਘ ਬਾਠ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਗੈਂਗਸਟਰ ਗੋਲਡੀ ਬਰਾੜ ਦਾ ਪੀ. ਏ. ਬੋਲ ਰਿਹਾ ਹੈ। ਉਸ ਨੇ ਫੋਨ 'ਤੇ ਜੱਜ ਕੋਲੋਂ 25 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ 'ਤੇ ਸਿੱਧੂ ਮੂਸੇਵਾਲਾ ਵਰਗਾ ਅੰਜਾਮ ਕਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਪੀੜਤ ਨੇ ਇਸ ਸਾਰੀ ਗੱਲ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਉਸ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਪੀ. ਏ. ਦੱਸਣ ਵਾਲੇ ਉਕਤ ਵਿਅਕਤੀ ਜੱਜ ਨੂੰ ਅਮਰੀਕਾ ਅਤੇ ਕੈਨੇਡਾ ਦੇ ਨੰਬਰਾਂ ਤੋਂ ਲਗਾਤਾਰ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ ਅਤੇ ਵਾਰ-ਵਾਰ ਕਾਲ ਕਰ ਰਿਹਾ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News