ਢੱਡਰੀਆਂ ਵਾਲੇ ''ਤੇ ਹਮਲਾ ਕਰਨ ਵਾਲੇ ਜ਼ਮਾਨਤ ''ਤੇ ਰਿਹਾਅ

Sunday, Jan 20, 2019 - 11:50 AM (IST)

ਢੱਡਰੀਆਂ ਵਾਲੇ ''ਤੇ ਹਮਲਾ ਕਰਨ ਵਾਲੇ ਜ਼ਮਾਨਤ ''ਤੇ ਰਿਹਾਅ

ਲੁਧਿਆਣਾ (ਸਿਆਲ) - ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਹਮਲਾ ਕਰਨ ਵਾਲੇ 2 ਮੁਲਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਤਾਜਪੁਰ ਰੋਡ ਦੀ ਕੇਂਦਰੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਮੁਲਜ਼ਮ ਸਤਨਾਮ ਸਿੰਘ ਸੱਤਾ ਅਤੇ ਮਨਜੀਤ ਸਿੰਘ 'ਤੇ ਥਾਣਾ ਪੀ. ਏ. ਯੂ. 'ਚ ਕਤਲ ਦੇ ਦੋਸ਼ ਦੇ ਨਾਲ-ਨਾਲ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਕੇਂਦਰੀ ਜੇਲ 'ਚ ਬੰਦ ਸਨ। ਉਕਤ ਮੁਲਜਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਨੂੰ ਬੀਤੇ ਦਿਨ ਜੇਲ 'ਚੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੁਪਹਿਰ ਦੇ ਸਮੇਂ ਰਿਹਾਅ ਕਰ ਦਿੱਤਾ ਗਿਆ ਹੈ।


author

rajwinder kaur

Content Editor

Related News