49500 ਰੁਪਏ ਲੁੱਟਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

Thursday, Jul 23, 2026 - 03:49 PM (IST)

49500 ਰੁਪਏ ਲੁੱਟਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਨੇ ਬੀਤੇ ਦਿਨ ਪਿੰਜ ਜੈਮਲ ਵਾਲਾ ਦੇ ਕੋਲ ਇਕ ਵਿਅਕਤੀ ਕੋਲੋਂ 49500 ਰੁਪਏ ਲੁੱਟਣ ਅਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਐੱਸ. ਆਈ. ਗੈਵਿਸ਼ ਕਪੂਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਦਨ ਲਾਲ ਸਰਪੰਚ ਵਾਸੀ ਪਿੰਡ ਛੱਪੜੀਵਾਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ।

ਉਹ (ਮੁਦੱਈ ਮਦਨ ਲਾਲ) ਦੇਰ ਸ਼ਾਮ ਕਰੀਬ 3.30 ਵਜੇ ਜਲਾਲਾਬਾਦ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਅਤੇ ਜੈਮਲ ਵਾਲਾ ਦੇ ਕੋਲ 3 ਵਿਅਕਤੀਆਂ ਵੱਲੋਂ ਉਸ 'ਤੇ ਹਮਲਾ ਕਰਕੇ ਉਸ ਪਾਸੋਂ 49500 ਰੁਪਏ ਲੁੱਟ ਕੇ ਲੈ ਗਏ ਹਨ। ਇਸ 'ਤੇ ਪੁਲਸ ਨੇ ਮੁਦੱਈ ਮਦਨ ਲਾਲ ਸਰਪੰਚ ਛੱਪੜੀਵਾਲਾ ਦੇ ਬਿਆਨਾਂ ਦੇ ਆਧਾਰ 'ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਵੈਰੋਕੇ ਵਿਖੇ ਮੁਕੱਦਮਾ ਦਰਜ ਕੀਤਾ ਹੈ।


author

Babita

Content Editor

Related News