ਬ੍ਰਹਮਪੁਰਾ ਵੱਲੋਂ ਢੀਂਡਸਾ ਅਤੇ ਸੇਖਵਾਂ ਨੂੰ ਮੋੜਵਾਂ ਜਵਾਬ

Saturday, Jul 11, 2020 - 10:01 PM (IST)

ਬ੍ਰਹਮਪੁਰਾ ਵੱਲੋਂ ਢੀਂਡਸਾ ਅਤੇ ਸੇਖਵਾਂ ਨੂੰ ਮੋੜਵਾਂ ਜਵਾਬ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ 'ਤੇ ਇਕ ਵਾਰ ਫਿਰ ਦੋਸ਼ ਲਾਇਆ ਕਿ ਉਨ੍ਹਾਂ ਨੇ ਨਵਾਂ ਅਕਾਲੀ ਦਲ ਬਣਾਉਣ ਸਮੇਂ ਬੇਹੱਦ ਕਾਹਲੀ ਵਰਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਏਕਤਾ ਦਾ ਝੂਠਾ ਪ੍ਰਪੰਚ ਰਚ ਕੇ ਘੁਸਪੈਠ ਕਰ ਕੇ ਸੇਖਵਾਂ ਤੇ ਬੀਰਦਵਿੰਦਰ ਨੂੰ ਆਪਣੇ ਨਾਲ ਮਿਲਾ ਕੇ ਚੰਗੇ ਭਲੇ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਕੀਤੀ ਹੈ। ਉਨ੍ਹਾਂ ਸੇਖਵਾਂ ਨੂੰ ਸਵਾਲ ਕੀਤਾ ਕਿ ਉਹ ਮੀਡੀਆ ਵਿਚ ਵਾਰ-ਵਾਰ ਕਹਿ ਰਹੇ ਹਨ ਕਿ ਅਸੀਂ ਢੀਂਡਸਾ ਨੂੰ ਤਾਂ ਆਪਣਾ ਪ੍ਰਧਾਨ ਮੰਨਿਆ ਹੈ ਕਿ ਬ੍ਰਹਮਪੁਰਾ ਬੀਮਾਰ ਹੋਣ ਕਾਰਣ ਪਾਰਟੀ ਦੇ ਕੰਮਕਾਜ ਕਰਨ ਦੇ ਸਮਰੱਥ ਨਹੀਂ ਰਹੇ ਹਨ, ਜੇ ਕੱਲ੍ਹ ਨੂੰ ਢੀਂਡਸਾ ਸਾਬ੍ਹ ਬਿਮਾਰ ਹੋ ਗਏ ਫਿਰ ਇਹ ਕਿੱਥੇ ਜਾਣਗੇ। 

ਇਹ ਵੀ ਪੜ੍ਹੋ : ਅਕਾਲੀ ਦਲ 'ਚ ਵਾਪਸੀ ਦੀਆਂ ਖ਼ਬਰਾਂ 'ਤੇ ਬ੍ਰਹਮਪੁਰਾ ਦਾ ਵੱਡਾ ਬਿਆਨ

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਉਨ੍ਹਾਂ ਦੀ ਪਿੱਠ 'ਚ ਛੁਰਾ ਮਾਰਣ ਦੇ ਦੋਸ਼ ਲਗਾਏ ਜਾਣ 'ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਢੀਂਡਸਾ ਨਾਲ ਗੱਲਬਾਤ ਕਰਨ ਲਈ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ ਪੰਜ ਵਿਚੋਂ ਚਾਰ ਮੈਂਬਰਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਭਰੋਸੇ ਵਿਚ ਲੈ ਕੇ ਹੀ ਗੱਲਬਾਤ ਕੀਤੀ ਸੀ। ਸੇਖਵਾਂ ਨੇ ਕਿਹਾ ਕਿ ਬ੍ਰਹਮਪੁਰਾ ਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਨੇਤਾ ਨਹੀਂ ਮੰਨਿਆ ਹੈ। ਉਨ੍ਹਾਂ ਕਿਹਾ ਕਿ ਉਂਝ ਵੀ ਬ੍ਰਹਮਪੁਰਾ ਦੀ ਸਿਹਤ ਠੀਕ ਨਹੀਂ ਰਹਿੰਦੀ, ਜਿਸ ਕਾਰਣ ਉਹ ਜ਼ਿਆਦਾ ਘੁੰਮ ਵੀ ਨਹੀਂ ਸਕਦੇ।

ਇਹ ਵੀ ਪੜ੍ਹੋ : ਰਣਜੀਤ ਸਿੰਘ ਬ੍ਰਹਮਪੁਰਾ ਦੇ ਬਿਆਨ 'ਤੇ ਬੋਲੇ ਸੇਵਾ ਸਿੰਘ ਸੇਖਵਾਂ, ਕਹਿ ਗਏ ਵੱਡੀ ਗੱਲ


author

Gurminder Singh

Content Editor

Related News