ਰਾਣਾ ਕੇ. ਪੀ. ਵਲੋਂ ਬਾਬੇ ਨਾਨਕ ਨੂੰ ਸਮਰਪਿਤ ''ਟੇਬਲ ਕੈਲੰਡਰ'' ਰਿਲੀਜ਼
Tuesday, Jan 07, 2020 - 10:30 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਟੇਬਲ ਕੈਲੰਡਰ ਰਿਲੀਜ਼ ਕੀਤਾ। ਸਾਲ-2020 ਦੇ ਇਸ ਟੇਬਲ ਕੈਲੰਡਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ। ਟੇਬਲ ਕੈਲੰਡਰ 'ਚ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀਆਂ ਖੂਬਸੂਰਤ ਵੱਖ-ਵੱਖ ਤਸਵੀਰਾਂ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਰਚਿਤ ਬਾਣੀ ਦੀਆਂ ਤੁਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫੋਟੋਗ੍ਰਾਫੀ ਅਤੇ ਕੈਲੰਡਰ ਦਾ ਸੰਕਲਪ ਹਰਪ੍ਰੀਤ ਸੰਧੂ ਦਾ ਹੈ।
ਰਾਣਾ ਕੇ. ਪੀ. ਸਿੰਘ ਨੇ ਹਰਪ੍ਰੀਤ ਸੰਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਧੂ ਦੇ ਇਸ ਸਿਰਜਨਾਤਮਕ ਸੰਕਲਪ ਅਤੇ ਫੋਟੋਗ੍ਰਾਫੀ ਦੀ ਪ੍ਰਸੰਸਾ ਕਰਨੀ ਬਣਨੀ ਹੈ। ਉਨ੍ਹਾਂ ਕਿਹਾ ਕਿ ਇਹ ਟੇਬਲ ਕੈਲੰਡਰ ਇਕ ਇਤਿਹਾਸਕ ਦਸਤਾਵੇਜ ਵੱਜੋਂ ਸਾਂਭਣਯੋਗ ਹੈ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸਿੱਖਿਆਵਾਂ ਪ੍ਰਤੀ ਸਮਰਪਿਤ ਹੈ।