550ਵੇਂ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰਪਤੀ ਨੇ ਪੰਜਾਬੀ ''ਚ ਦਿੱਤਾ ਭਾਸ਼ਣ

Tuesday, Nov 12, 2019 - 06:42 PM (IST)

550ਵੇਂ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰਪਤੀ ਨੇ ਪੰਜਾਬੀ ''ਚ ਦਿੱਤਾ ਭਾਸ਼ਣ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੁਲਤਾਨਪੁਰ ਲੋਧੀ 'ਚ ਕਰਵਾਏ ਜਾ ਰਹੇ ਸਮਾਗਮ 'ਚ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਹੁੰਚੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਜਾ ਰਹੇ ਮੁੱਖ ਸਮਾਗਮ 'ਚ ਸ਼ਾਮਲ ਹੋਣ ਉਪਰੰਤ ਪੰਜਾਬੀ 'ਚ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਦਿਲਾਂ ਚ ਵਸਦੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਜੀ ਨੇ ਜਾਤਾਂ -ਪਾਤਾਂ ਅਤੇ ਕਰਮ ਕਾਂਡਾਂ 'ਚ ਫਸੀ ਹੋਈ ਲੋਕਾਈ ਨੂੰ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰਕੇ ਸਿੱਧੇ ਮਾਰਗ 'ਤੇ ਪਾਇਆ। ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸੰਸਾਰ 'ਚ ਅਗਿਆਨਤਾ, ਅੰਧਕਾਰ ਦਾ ਹਨ੍ਹੇਰਾ ਫੈਲਿਆ ਹੋਇਆ ਸੀ। ਲੋਕ ਆਪਸੀ ਜਾਤਾਂ ਪਾਤਾਂ ਦੀ ਵੰਡ 'ਚ ਪੈ ਕੇ ਝਗੜੇ ਝੁਮੇਲੇ 'ਚ ਪਏ ਹੋਏ ਸਨ ਤਾਂ ਅਕਾਲ ਪੁਰਖ ਨਿਰੰਕਾਰ ਰੂਪ ਸਤਿਗੁਰੂ ਨਾਨਕ ਪਾਤਸ਼ਾਹ ਨਨਕਾਣਾ ਸਾਹਿਬ ਦੀ ਧਰਤੀ 'ਤੇ ਪ੍ਰਗਟ ਹੋਏ ।

ਉਨ੍ਹਾਂ ਕਿਹਾ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੀਆਂ ਗੁਰਬਾਣੀ ਰਾਹੀਂ ਦਿੱਤੀਆਂ ਸਿੱਖਿਆਵਾਂ ਨੂੰ ਸਾਨੂੰ ਆਪਣੇ ਜੀਵਨ 'ਚ ਅਪਣਾ ਕੇ ਜੀਵਨ ਸਫਲ ਬਣਾਉਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚਲਦਿਆਂ ਸਾਡਾ ਦੇਸ਼ ਹੋਰ ਤਰੱਕੀ ਹਾਸਲ ਕਰ ਸਕਦਾ ਹੈ।
ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਾਪਸ ਪਰਤ ਗਏ। ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਅਤੇ ਪੰਜਾਬ ਦੇ ਰਾਜਪਾਲ ਬੀ. ਪੀ. ਸਿੰਘ ਬਦਨੌਰ ਸਮੇਤ ਆਦਿ ਆਗੂ ਵੀ ਮੌਜੂਦ ਸਨ।


author

Anuradha

Content Editor

Related News