ਰਾਮਲੀਲਾ ਦੇ ਪ੍ਰਧਾਨ ''ਤੇ ਹਮਲਾ, 10 ਹਜ਼ਾਰ ਦੀ ਨਕਦੀ ਖੋਹੀ
Thursday, Sep 28, 2017 - 02:35 PM (IST)

ਬਟਾਲਾ (ਸੈਂਡੀ, ਭੱਲਾ) - ਬੀਤੀ ਰਾਤ ਗੌਂਸਪੁਰਾ ਵਿਖੇ ਰਾਮਲੀਲਾ ਕਰਵਾ ਰਹੇ ਪ੍ਰਧਾਨ 'ਤੇ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਅਸ਼ਵਨੀ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਗੌਂਸਪੁਰਾ ਨੇ ਦੱਸਿਆ ਕਿ ਮੈਂ ਰਾਮਲੀਲਾ ਕਲੱਬ ਦਾ ਪ੍ਰਧਾਨ ਹਾਂ ਅਤੇ ਮੁਹੱਲੇ ਵਿਚ ਛੋਟੇ-ਛੋਟੇ ਬੱਚਿਆਂ ਦੀ ਰਾਮਲੀਲਾ ਕਰਵਾਉਂਦਾ ਹਾਂ। ਬੀਤੀ ਰਾਤ ਸਾਡਾ ਪ੍ਰੋਗਰਾਮ ਚਲ ਰਿਹਾ ਸੀ ਕਿ ਪਿੰਡ ਦੇ ਹੀ 2 ਨੌਜਵਾਨਾਂ ਨੇ ਸਾਡੇ ਪ੍ਰੋਗਰਾਮ 'ਚ ਆ ਕੇ ਹੁਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ ਅਤੇ ਮੇਰੇ ਕੋਲੋਂ ਕਲੱਬ ਦੇ 10 ਹਜ਼ਾਰ ਰੁਪਏ ਵੀ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।