ਰੋਪੜ ਵਿਖੇ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਰੈਮਡੇਸਿਵਿਰ ਇੰਜੈਕਸ਼ਨਾਂ ਦੀ ਵੱਡੀ ਖੇਪ (ਵੀਡੀਓ)

Friday, May 07, 2021 - 01:35 PM (IST)

ਰੂਪਨਗਰ (ਵਿਜੇ ਸ਼ਰਮਾ)-ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤੋਂ ਹੋਣ ਵਾਲੇ ਸ਼ੱਕੀ ਰੈਮਡੇਸਿਵਰ ਇੰਜੈਕਸ਼ਨਾਂ ਦੀ ਵੱਡੀ ਖੇਪ ਪਿੰਡ ਸਲੇਮਪੁਰ ਨੇੜੇ ਭਾਖੜਾ ਨਹਿਰ 'ਚੋਂ ਮਿਲੀ ਹੈ। ਇਸ ਦੇ ਨਾਲ ਹੀ ਸਰਕਾਰੀ ਸਪਲਾਈ ਵਾਲੇ ਐਂਟੀਬੈਟਿਕ ਇੰਜੈਕਸ਼ਨ ਸੈਫਰਾਪੇਰਾਜੋਨ ਦੀ ਖੇਪ ਵੀ ਨਹਿਰ ’ਚੋਂ ਮਿਲੀ ਹੈ, ਜਿਸ ਦੇ ਚਲਦੇ ਮਾਮਲਾ ਕਾਫ਼ੀ ਗੰਭੀਰ ਵਿਖਾਈ ਦੇ ਰਿਹਾ ਹੈ ਅਤੇ ਵੱਡਾ ਖੁਲਾਸਾ ਹੋਣ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ। 

ਇਹ ਵੀ ਪੜ੍ਹੋ :  ਹਨੀ ਟਰੈਪ 'ਚ ਫਸਾ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਇੰਝ ਖੇਡਦੇ ਸਨ ਗੰਦੀ ਖੇਡ, ਹੋਇਆ ਪਰਦਾਫਾਸ਼
PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਨਿਵਾਸੀ ਭਾਗ ਸਿੰਘ ਨੇ ਭਾਖੜਾ ਨਹਿਰ ’ਚ ਰੈਮਡੇਸਿਵਿਰ ਇੰਜੈਕਸ਼ਨਾਂ ਦੀ ਖੇਪ ਨੂੰ ਤੈਰਦੇ ਹੋਏ ਵੇਖਿਆ ਤਾਂ ਇਸ ਦੀ ਸੂਚਨਾ ਪੁਲਸ ਅਤੇ ਸਿਹਤ ਮਹਿਕਮੇ ਨੂੰ ਦਿੱਤੀ। ਜਿਸ ਦੇ ਬਾਅਦ ਪੁਲਸ ਅਤੇ ਸਿਹਤ ਮਹਿਕਮੇ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਭਾਗ ਸਿੰਘ ਅਨੁਸਾਰ ਹਜ਼ਾਰਾਂ ਦੀ ਤਦਾਦ ’ਚ ਇਹ ਇੰਜੈਕਸ਼ਨ ਨਹਿਰ ’ਚ ਵਹਿ ਰਹੇ ਸੀ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ। ਸਿਹਤ ਮਹਿਕਮੇ ਦੇ ਡਰੱਗ ਇੰਸਪੈਕਟਰ ਤਜਿੰਦਰ ਸਿੰਘ ਨੇ ਦੱਸਿਆ ਕਿ 300 ਦੇ ਕਰੀਬ ਰੈਮਡੇਸਿਵਿਰ ਇੰਜੈਕਸ਼ਨ ਮਿਲੇ ਹਨ ਜਦਕਿ ਸ਼ੁਰੂਆਤੀ ਜਾਂਚ ’ਚ ਇਹ ਨਕਲੀ ਲੱਗ ਰਹੇ ਹਨ ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ 100 ਤੋਂ ਵੀ ਜ਼ਿਆਦਾ ਐਂਟੀਬੈਟਿਕ ਇੰਜੈਕਸ਼ਨ ਸੈਫਾਪੇਰਾਜੋਨ ਦੀ ਖੇਪ ਵੀ ਨਹਿਰ ਤੋਂ ਮਿਲੀ ਹੈ, ਜਿਸ ਉਤੇ ਸਰਕਾਰੀ ਸਪਲਾਈ ਲਿਖਿਆ ਹੋਇਆ ਹੈ ਪਰ ਇਹ ਸਰਕਾਰੀ ਕਿਸ ਰਾਜ ਲਈ ਹੈ, ਇਸ ਦੇ ਬਾਰੇ ਕੁਝ ਨਹੀ ਲਿਖਿਆ ਹੋਇਆ। 

ਇਹ ਵੀ ਪੜ੍ਹੋ : ਸਾਵਧਾਨ! ਤੁਹਾਨੂੰ ਵੀ ਆ ਸਕਦੀ ਹੈ ਨੌਕਰੀ ਦਿਵਾਉਣ ਦੀ ਅਜਿਹੀ ਫੋਨ ਕਾਲ, ਹੋ ਸਕਦੇ ਠੱਗੀ ਦਾ ਸ਼ਿਕਾਰ

 

PunjabKesari

ਡਰੱਗ ਇੰਸਪੈਕਟਰ ਤਜਿੰਦਰ ਸਿੰਘ ਨੇ ਦੱਸਿਆ ਕਿ ਰੈਮਡੇਸਿਵਿਰ ਇੰਜੈਕਸ਼ਨ ਸੱਤ ਕੰਪਨੀਆਂ ਬਣਾਉਦੀਆਂ ਹਨ ਅਤੇ ਇਨਾਂ ਸੱਤਾਂ ਕੰਪਨੀਆਂ ਦਾ ਰੂਪਨਗਰ ’ਚ ਕੋਈ ਸਟਾਕਿਸ਼ਟ ਨਹੀ ਹੈ। ਉਨ੍ਹਾਂ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਇਥੇ ਇਹ ਇੰਜੈਕਸ਼ਨ ਕਿਥੋਂ ਆਏ ਅਤੇ ਸਰਕਾਰੀ ਸਪਲਾਈ ਵਾਲੇ ਇੰਜੈਕਸ਼ਨ ਨਹਿਰ ’ਚ ਕਿਵੇਂ ਆ ਗਏ। ਉਨ੍ਹਾਂ ਦੱਸਿਆ ਕਿ ਨਹਿਰ ’ਚੋਂ ਮਿਲੇ ਰੈਮਡੇਸਿਵਿਰ  ਇੰਜੈਕਸ਼ਨ ਦੀ ਫੋਟੋ ਜਦੋ ਉਨ੍ਹਾਂ ਅਧਿਕਾਰੀਆਂ ਦੇ ਸੋਸ਼ਲ ਮੀਡੀਆ ਉਤੇ ਬਣੇ ਇਕ ਗਰੁੱਪ ’ਚ ਸ਼ੇਅਰ ਕੀਤੀ ਤਾਂ ਸ਼ੁਰੂਆਤੀ ਦੌਰ ’ਚ ਪਤਾ ਲੱਗਾ ਹੈ ਕਿ ਇਹ ਇੰਜੈਕਸ਼ਨ ਜਾਅਲੀ ਹਨ ਅਤੇ ਰੂਪਨਗਰ ’ਚ ਇਹ ਕਿਵੇਂ ਆਏ ਇਸ ਦੇ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਮੌਕੇ ਤੇ ਪਹੁੰਚੇ ਡੀ.ਐੱਸ. ਪੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸ਼ਕਾਇਤ ਮਿਲਣ ਦੇ ਬਾਅਦ ਇਸ ਮਾਮਲੇ ’ਚ ਕਾਰਵਾਈ ਕੀਤੀ ਜਾਵੇਗੀ। ਜਦੋ ਕਿ ਹਾਲੇ ਸ਼ੁਰੂਆਤੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : NRI ਪਤੀ ਦੀ ਕਰਤੂਤ, ਮੂੰਹ ’ਚ ਕੱਪੜਾ ਪਾ ਕੇ ਝਾੜੂ ਤੇ ਜੁੱਤੀਆਂ ਨਾਲ ਪਤਨੀ ਦੀ ਕੀਤੀ ਕੁੱਟਮਾਰ, ਇੰਝ ਸੱਚ ਆਇਆ ਸਾਹਮਣੇ

PunjabKesari

ਜਾਂਚ ਨਾਲ ਵੱਡੇ ਰੈਕਟ ਦਾ ਪਰਦਾਫਾਸ਼ ਹੋ ਸਕਦਾ: ਡਾ. ਚੀਮਾ
ਇਸ ਸਬੰਧ ’ਚ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਹਿਰ ’ਚੋਂ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਮਿਲਣ ਦੇ ਮਾਮਲੇ ’ਚ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੇ ਤਾਰ ਹਰਿਆਣਾ ’ਚ ਫੜੇ ਗਏ ਨਕਲੀ ਰੈਮਡੇਸਿਵਿਰ ਦੇ ਕਿੰਗ ਪਿੰਨ ਨਾਲ ਵੀ ਜੁੜੇ ਹੋ ਸਕਦੇ ਹਨ। ਉਨਾਂ ਕਿਹਾ ਕਿ ਸਰਕਾਰੀ ਸਪਲਾਈ ਵਾਲੇ ਮਿਲੇ ਇੰਜੈਕਸ਼ਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੇ ਕਿਸੇ ਵੱਡੇ ਰੈਕਟ ਦਾ ਪਰਦਾਫਾਸ਼ ਹੋ ਸਕਦਾ ਹੈ।

ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News